ਝਾਰਖੰਡ ਦੇ ਪਾਕੁੜ 'ਚ ਸਵਾਮੀ ਅਗਨੀਵੇਸ਼ 'ਤੇ ਹਮਲਾ, ਭਾਜਪਾ ਵਰਕਰਾਂ ਨੇ ਫਾੜੇ ਕੱਪੜੇ

Gurjeet Singh

17

July

2018

ਝਾਰਖੰਡ— ਝਾਰਖੰਡ ਦੇ ਪਾਕੁੜ ਜ਼ਿਲੇ 'ਚ ਸਵਾਮੀ ਅਗਨੀਵੇਸ਼ ਦੀ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਮੰਗਲਵਾਰ ਨੂੰ ਕੁੱਟਮਾਰ ਕਰ ਦਿੱਤੀ। ਘਟਨਾ ਉਦੋਂ ਵਾਪਰੀ ਜਦੋਂ ਭਾਜਪਾ ਵਰਕਰ ਸਵਾਮੀ ਅਗਨੀਵੇਸ਼ ਦੇ ਦੌਰੇ ਦਾ ਵਿਰੋਧ ਕਰ ਰਹੇ ਸਨ ਅਤੇ 'ਅਗਨੀਵੇਸ਼ ਗੋਅ ਬੈਕ' ਦੇ ਨਾਅਰੇ ਲਗਾ ਰਹੇ ਸਨ। ਵਿਰੋਧ ਪ੍ਰਦਰਸ਼ਨ ਅਤੇ ਕਾਲਾ ਝੰਡਾ ਦਿਖਾਉਣ ਤੋਂ ਸ਼ੁਰੂ ਹੋਇਆ ਇਹ ਮਾਮਲਾ ਕੁੱਟਮਾਰ ਤੱਕ ਪੁੱਜ ਗਿਆ। ਸਵਾਮੀ ਅਗਨੀਵੇਸ਼ ਨੂੰ ਹੇਠਾਂ ਸੁੱਟ ਦਿੱਤਾ ਗਿਆ ਅਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਗਏ। ਪਗੜੀ ਖੋਲ੍ਹ ਦਿੱਤੀ ਗਈ। ਇਸ ਦੌਰਾਨ ਭਾਜਪਾ ਯੁਵਾ ਮੋਰਚਾ ਵਰਕਰਾਂ ਨੇ ਸਵਾਮੀ ਅਗਨੀਵੇਸ਼ ਖਿਲਾਫ ਜੈ ਸ਼੍ਰੀਰਾਮ, ਅਗਨੀਵੇਸ਼ ਭਾਰਤ ਛੱਡ ਵਰਗੇ ਨਾਅਰੇ ਲਗਾਏ ਗਏ। ਸਵਾਮੀ ਅਗਨੀਵੇਸ਼ ਮੰਗਲਵਾਰ ਪਾਕੁੜ ਜ਼ਿਲੇ ਦੇ ਲਿੱਟੀਪਾੜਾ 'ਚ ਪਹਾੜੀਆ ਸਮੁਦਾਇ ਦੀ ਇਕ ਸਭਾ ਨੂੰ ਸੰਬੋਧਿਤ ਕਰਨ ਵਾਲੇ ਸਨ। ਇਹ ਸਭਾ ਅਖਿਲ ਭਾਰਤੀ ਜਨਜਾਤੀ ਵਿਕਾਸ ਕਮੇਟੀ ਦਾਮਿਨ ਦਿਵਸ ਦੇ 195ਵੀਂ ਵਰ੍ਹੇਗੰਢ 'ਤੇ ਆਯੋਜਿਤ ਕੀਤੀ ਗਈ ਸੀ। ਇਸ ਸਭਾ ਤੋਂ ਪਹਿਲਾਂ ਉਨ੍ਹਾਂ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਵੀ ਸੰਬੋਧਿਤ ਕੀਤਾ, ਇਸ 'ਚ ਉਨ੍ਹਾਂ ਦੇ ਦਿੱਤੇ ਬਿਆਨਾਂ ਤੋਂ ਨਾਰਾਜ਼ ਵਰਕਰਾਂ ਨੇ ਸਵਾਮੀ ਅਗਨੀਵੇਸ਼ ਦੇ ਹੋਟਲ ਤੋਂ ਬਾਹਰ ਨਿਕਲਦੇ ਹੀ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਾਕੁੜ ਪੁੱਜਦੇ ਹੀ ਆਰ.ਐੱਸ.ਐੱਸ. ਅਤੇ ਭਾਜਪਾ ਨਾਲ ਜੁੜੇ ਵਰਕਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ ਅਤੇ ਕਾਲੇ ਝੰਡੇ ਦਿਖਾਏ ਸੀ।

More Leatest Stories