ਗੋਰਖਪੁਰ ਪਹੁੰਚੇ ਯੋਗੀ, ਭਰੋਹੀਆ ਬਲਾਕ ਦਾ ਰੱਖਿਆ ਨੀਂਹ ਪੱਥਰ

Gurjeet Singh

16

July

2018

ਗੋਰਖਪੁਰ— ਸੀ. ਐੱਮ. ਯੋਗੀ ਅਦਿੱਤਿਆਨਾਥ ਨੇ ਐਤਵਾਰ ਨੂੰ ਭਰੋਹੀਆ ਬਲਾਕ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਹੁਤ ਦਿਨਾਂ ਤੋਂ ਮੰਗ ਹੋ ਰਹੀ ਸੀ ਅਤੇ ਅਸੀਂ ਤਹਿ ਕੀਤਾ ਸੀ ਕਿ ਇੱਥੇ ਇਕ ਵਿਕਾਸ ਬਲਾਕ ਬਣਨਾ ਚਾਹੀਦਾ ਹੈ। ਵਿਕਾਸ ਬਲਾਕ ਦਾ ਨਾਮਕਰਣ ਪਹਿਲਾਂ ਪੀ. ਪੀ. ਗੰਜ ਦੇ ਨਾਂ ਨਾਲ ਹੋਣਾ ਸੀ ਪਰ ਪੀ. ਪੀ. ਗੰਜ ਨਗਰ ਪੰਚਾਇਤ ਦਾ ਵਿਸਥਾਰ ਹੋਵੇ ਅਤੇ ਉਸ ਨੂੰ ਨਗਰ ਪਾਲਿਕਾ ਦੇ ਰੂਪ 'ਚ ਇਕ ਵੱਡਾ ਰੂਪ ਦਿੱਤਾ ਜਾ ਸਕੇ। ਇਸ ਦ੍ਰਿਸ਼ਟੀ ਤੋਂ ਪੀ. ਪੀ. ਗੰਜ 'ਚ ਵਿਕਾਸ ਬਲਾਕ ਨਾ ਬਣ ਕੇ ਦੇਵਾਧੀਦੇਵ ਮਹਾਦੇਵ ਭਗਵਾਨ ਪੀਤੇਸ਼ਵਰ ਨਾਥ ਮੰਦਰ ਦੇ ਇਸ ਕੰਪਲੈਕਸ 'ਚ ਭਰੋਹੀਆ ਦੇ ਨਾਂ 'ਤੇ ਇਸ ਵਿਕਾਸ ਬਲਾਕ ਦਾ ਨਾਂ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ ਯੋਗੀ ਨੇ ਮੰਤਰੀ ਮਹਿੰਦਰ ਅਤੇ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਗ੍ਰਾਮ ਵਿਕਾਸ ਵਿਭਾਗ ਵਧੀਆ ਕੰਮ ਕਰਨ, ਜੋ ਸਦਭਾਵਨਾ ਦੀ ਗੁਣਵੱਤਾ ਹੈ। ਮਨਰੇਗਾ ਦੇ ਪੈਸੇ ਦੀ ਵਰਤੋਂ ਉਹ ਪਖਾਨਾ ਘਰ, ਗਊਸ਼ਾਲਾ ਅਤੇ ਹੋਰ ਕੰਮਾਂ 'ਚ ਕਰ ਸਕਦੇ ਹੋ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇੱਥੇ 16 ਜੁਲਾਈ ਤੱਕ ਰੁਕਣ ਵਾਲੇ ਹਨ।

More Leatest Stories