ਮਾਤਾ ਵੈਸ਼ਨੋ ਦੇਵੀ ਨੂੰ ਜਾਂਦੇ ਰਸਤੇ 'ਚ ਡਿੱਗੀਆਂ ਢਿੱਗਾਂ, ਬੈਟਰੀ ਕਾਰ ਸੇਵਾ ਬੰਦ

Gurjeet Singh

16

July

2018

ਜੰਮੂ— ਮਾਤਾ ਵੈਸ਼ਨੋ ਦੇਵੀ ਰਸਤੇ 'ਚ ਢਿੱਗਾਂ ਡਿੱਗਣ ਕਾਰਨ ਬੈਟਰੀ ਕਾਰ ਸੇਵਾ ਬੰਦ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਹਿਮਕੋਟੀ ਰਸਤੇ 'ਤੇ ਢਿੱਗਾਂ ਡਿੱਗੀਆਂ ਹਨ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਰਸਤੇ ਨੂੰ ਸਾਫ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਫਿਲਹਾਲ ਸ਼ਰਧਾਲੂਆਂ ਦੀ ਸੁਰੱਖਿਆ ਲਈ ਨਵਾਂ ਰਸਤਾ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਜੰਮੂ 'ਚ ਮਾਨਸੂਨ ਜ਼ੋਰਾਂ 'ਤੇ ਹੈ। ਵੈਸ਼ਨੋ ਦੇਵੀ 'ਚ ਵੀ ਸ਼ਰਧਾਲੂਆਂ ਨੂੰ ਸਾਵਧਾਨੀ ਵਰਤਣ ਨੂੰ ਕਿਹਾ ਜਾ ਰਿਹਾ ਹੈ। ਕਟੜਾ ਤੋਂ ਭਵਨ ਤੱਕ ਦਾ ਰਸਤਾ ਕਰੀਬ 13 ਕਿਲੋਮੀਟਰ ਦਾ ਹੈ ਅਤੇ ਜਗ੍ਹਾ-ਜਗ੍ਹਾ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਨਾਲ ਖਤਰਾ ਬਣਿਆ ਰਹਿੰਦਾ ਹੈ, ਜਦਕਿ ਸ਼੍ਰੀ ਮਾਤਾ ਵੈਸ਼ਨੋ ਦੇਵੀ ਬੋਰਡ ਨੇ ਰਸਤੇ 'ਤੇ ਸ਼ੈੱਡ ਬਣਾਏ ਹੋਏ ਹਨ ਪਰ ਸਾਵਧਾਨੀ ਵਰਤਣੀ ਜ਼ਰੂਰੀ ਹੈ।

More Leatest Stories