ਤੀਜੀ ਜਮਾਤ ਦੀ ਵਿਦਿਆਰਥਣ ਨਾਲ ਅਧਿਆਪਕ ਨੇ ਕੀਤਾ ਰੇਪ

Gurjeet Singh

16

July

2018

ਨਾਰਨੌਂਦ— ਨਾਰਨੌਂਦ ਦੇ ਬਡਾਲਾ ਪਿੰਡ 'ਚ ਸਥਿਤ ਇਕ ਸਕੂਲ 'ਚ 9 ਸਾਲ ਦੀ ਮਾਸੂਮ ਬੱਚੀ ਨਾਲ ਸਕੂਲ ਦੇ ਅਧਿਆਪਕ ਨੇ ਰੇਪ ਕੀਤਾ। ਘਟਨਾ ਸ਼ੁੱਕਰਵਾਰ ਦੀ ਹੈ ਪਰ ਇਸ ਦਾ ਖੁਲਾਸਾ ਐਤਵਾਰ ਦੀ ਰਾਤ ਨੂੰ ਹੋਇਆ। ਬੱਚੀ ਦੀ ਹਾਲਤ ਵਿਗੜਨ 'ਤੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਬੱਚੀ ਨਾਲ ਰੇਪ ਹੋਣ ਦੀ ਪੁਸ਼ਟੀ ਕੀਤੀ। ਜਿਸ ਨੂੰ ਸੁਣਦੇ ਹੀ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ। ਬੱਚੀ ਨੇ ਦੱਸਿਆ ਕਿ ਸਕੂਲ ਦੇ ਇਕ ਅਧਿਆਪਕ ਨੇ ਸ਼ੁੱਕਰਵਾਰ ਨੂੰ ਸਕੂਲ ਦੇ ਟਾਇਲਟ 'ਚ ਰੇਪ ਕੀਤਾ ਅਤੇ ਕਿਸੇ ਨੂੰ ਦੱਸਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਜਾਣਕਾਰੀ ਮਿਲਦੇ ਹੀ ਪਿੰਡ ਵਾਸੀਆਂ ਨੇ ਸਕੂਲ ਦੇ ਗੇਟ 'ਤੇ ਤਾਲਾ ਲਾ ਦਿੱਤਾ ਅਤੇ ਕਾਰਵਾਈ ਹੋਣ ਤੱਕ ਸਕੂਲ ਨਾ ਖੋਲਣ ਦਾ ਫੈਸਲਾ ਲਿਆ। ਘਟਨਾ ਦਾ ਜਾਇਜ਼ਾ ਲੈਣ ਮੌਕੇ 'ਤੇ ਡੀ.ਐੱਸ.ਪੀ ਨਰੇਂਦਰ ਕਾਦਯਾਨ ਅਤੇ ਮਹਿਲਾ ਥਾਣਾ ਐੱਸ.ਐੱਚ.ਓ. ਕਮਲੇਸ਼ ਦੇ ਇਲਾਵਾ ਜ਼ਿਲਾ ਸਿੱਖਿਆ ਅਧਿਕਾਰੀ ਵੀ ਪੁੱਜੇ।

More Leatest Stories