'ਆਪ੍ਰੇਸ਼ਨ ਆਲ ਆਊਟ' ਦੌਰਾਨ ਮਾਰੇ ਗਏ 101 ਅੱਤਵਾਦੀ

Gurjeet Singh

11

July

2018

ਸ਼੍ਰੀਨਗਰ— ਕਸ਼ਮੀਰ ਵਿਚ ਅੱਤਵਾਦੀਆਂ ਵਿਰੁੱਧ ਫੌਜ ਅਤੇ ਹੋਰਨਾਂ ਸੁਰੱਖਿਆ ਫੋਰਸਾਂ ਵਲੋਂ ਚਲਾਈ ਜਾ ਰਹੀ ਮੁਹਿੰਮ 'ਆਪ੍ਰੇਸ਼ਨ ਆਲ ਆਊਟ' ਲਈ ਮੰਗਲਵਾਰ ਦਾ ਦਿਨ ਖਾਸ ਸੀ ਕਿਉਂਕਿ ਇਸ ਨੇ ਆਪਣੀ ਮੁਹਿੰਮ ਦਾ ਸੈਂਕੜਾ ਪੂਰਾ ਕੀਤਾ ਹੈ। ਫੌਜ ਅਤੇ ਸੁਰੱਖਿਆ ਫੋਰਸਾਂ ਵਲੋਂ ਅੱਤਵਾਦੀਆਂ ਦੇ ਸਫਾਏ ਲਈ ਚਲਾਏ ਜਾ ਰਹੇ ਉਕਤ ਆਪ੍ਰੇਸ਼ਨ ਦੌਰਾਨ ਮੰਗਲਵਾਰ ਤੱਕ 101 ਅੱਤਵਾਦੀਆਂ ਨੂੰ ਢੇਰ ਕੀਤਾ ਜਾ ਚੁੱਕਾ ਸੀ। ਇਨ੍ਹਾਂ ਵਿਚੋਂ 26-27 ਅੱਤਵਾਦੀ ਵਿਦੇਸ਼ੀ ਅਤੇ ਬਾਕੀ ਸਥਾਨਕ ਸਨ। ਪਿਛਲੇ ਸਾਲ ਅਜਿਹੇ ਆਪ੍ਰੇਸ਼ਨ ਦੌਰਾਨ ਕੁਲ 213 ਅੱਤਵਾਦੀ ਮਾਰੇ ਗਏ ਸਨ।

More Leatest Stories