ਫਲੈਟ 'ਚ ਪੱਖੇ ਨਾਲ ਲਟਕਦੀ ਮਿਲੀ ਬਾਲੀਵੁੱਡ ਦੀ ਬਾਈਕਰ ਚੇਤਨਾ ਪੰਡਿਤ ਦੀ ਲਾਸ਼

Gurjeet Singh

11

July

2018

ਮੁੰਬਈ— 27 ਸਾਲ ਦੀ ਮਸ਼ਹੂਰ ਮੋਟਰਸਾਈਕਲ ਰਾਈਡਿੰਗ ਚੇਤਨਾ ਪੰਡਿਤ ਦੀ ਲਾਸ਼ ਉਸ ਦੇ ਗੋਰੇਗਾਓਂ ਸਥਿਤ ਫਲੈਟ 'ਚੋਂ ਮਿਲੀ। ਦੱਸ ਦੇਈਏ ਕਿ ਚੇਤਨਾ ਕਾਫੀ ਪਰੇਸ਼ਾਨ ਸੀ ਤੇ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੂੰ ਉਸ ਦੇ ਕਮਰੇ 'ਚੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਚੇਤਨਾ ਨੇ ਆਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਉਸ ਨੇ ਲਿਖਿਆ, ''ਮੈਂ ਆਪਣੇ ਸੁਪਨਿਆਂ ਨੂੰ ਪੂਰਾ ਨਾ ਕਰ ਸਕੀ।'' ਦੱਸ ਦੇਈਏ ਕਿ ਚੇਤਨਾ ਆਪਣੀ ਦੋਸਤ ਨਾਲ ਮੁੰਬਈ ਦੇ ਇਕ ਫਲੈਟ 'ਚ ਕਈ ਸਾਲਾਂ ਤੋਂ ਰਹਿ ਰਹੀ ਸੀ। ਚੇਤਨਾ ਪੰਡਿਤ ਮੁੰਬਈ 'ਚ ਮੋਟਰਸਾਈਕਲ ਰਾਈਡਿੰਗ ਦੀ ਕੋਚ ਸੀ। ਜਿਹੜੀਆਂ ਮਹਿਲਾਵਾਂ ਨੂੰ ਬਾਈਕ ਚਲਾਉਣ ਦੀ ਟਰੇਨਿੰਗ ਦਿੰਦੀ ਸੀ। ਦੱਸਣਯੋਗ ਹੈ ਕਿ ਚੇਤਨਾ ਪੰਡਿਤ ਨੇ ਭਾਰਤੀ ਸਿਨੇਮਾ ਦੀਆਂ ਕਾਫੀ ਅਦਾਕਾਰਾਂ ਨੂੰ ਫਿਲਮਾਂ 'ਚ ਬਾਈਕ ਨਾਲ ਸਟੰਟ ਕਰਨਾ ਤੇ ਚਲਾਉਣ ਸਿਖਲਾਈ ਦਿੰਦੀ ਸੀ, ਜਿਨ੍ਹਾਂ 'ਚੋਂ ਅਨੁਸ਼ਕਾ ਸ਼ਰਮਾ ਵੀ ਇਕ ਹੈ। ਮੁੰਬਈ ਪੁਲਸ ਮੁਤਾਬਕ ਚੇਤਨਾ ਨੇ ਜਦੋਂ ਖੁਦਕੁਸ਼ੀ ਕੀਤੀ, ਉਸ ਸਮੇਂ ਉਹ ਘਰ 'ਚ ਇਕੱਲੀ ਹੀ ਸੀ ਪਰ ਕੱਲ ਦੇਰ ਸ਼ਾਮ ਜਦੋਂ ਉਸ ਦੀ ਇਕ ਫਲੈਟਮੇਟ ਵਾਪਸ ਪਰਤੀ ਤਾਂ ਦਰਵਾਜਾ ਅੰਦਰੋਂ ਬੰਦ ਸੀ। ਉਸ ਨੇ ਕਈ ਵਾਰ ਦਰਵਾਜਾ ਖੋਲਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜਾ ਨਾ ਖੁੱਲ੍ਹਾ। ਫਿਰ ਉਸ ਨੇ ਚਾਬੀ ਵਾਲੇ ਨੂੰ ਬੁਲਾ ਕੇ ਦਰਵਾਜਾ ਖਲਵਾਇਆ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਚੇਤਨਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਮੌਕੇ 'ਤੇ ਪੁਲਸ ਨੂੰ ਸੂਚਨਾ ਕੀਤੀ ਗਈ ਸੀ। ਫਿਲਹਾਲ ਪੁਲਸ ਨੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ 'ਚ ਲੈ ਲਈ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।

More Leatest Stories