ਯੋਗੇਂਦਰ ਯਾਦਵ ਨੇ ਮੋਦੀ ਸਰਕਾਰ 'ਤੇ ਪਰਿਵਾਰ ਨੂੰ ਪਰੇਸ਼ਾਨ ਕਰਨ ਦਾ ਲਗਾਇਆ ਦੋਸ਼

Gurjeet Singh

11

July

2018

ਨਵੀਂ ਦਿੱਲੀ— ਸਵਰਾਜ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਯੋਗੇਂਦਰ ਯਾਦਵ ਨੇ ਟਵੀਟ ਕਰਕੇ ਕੇਂਦਰ ਦੀ ਮੋਦੀ ਸਰਕਾਰ 'ਤੇ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਬਹੁਤ ਸਾਰੇ ਟਵੀਟ ਕੀਤੇ ਅਤੇ ਮੋਦੀ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਜੇਕਰ ਮੋਦੀ ਜੀ ਨੇ ਜਾਂਚ ਕਰਨੀ ਹੈ ਤਾਂ ਮੇਰੀ ਜਾਂਚ ਕਰਨ, ਮੇਰੇ ਘਰ ਛਾਪਾ ਮਾਰੇ, ਮੇਰੇ ਪਰਿਵਾਰ ਨੂੰ ਕਿਉਂ ਤੰਗ ਕਰ ਰਹੇ ਹਨ। ਯੋਗੇਂਦਰ ਨੇ ਟਵੀਟ ਕਰਕੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੂਰੀ ਤਰ੍ਹਾਂ ਨਾਲ ਘਬਰਾ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਨੂੰ ਮੇਰੀ ਰੇਵਾੜੀ ਦੀ ਯਾਤਰਾ ਪੂਰੀ ਹੋਈ, ਐੱਮ.ਐੱਮ.ਪੀ ਅਤੇ ਠੇਕਾ ਬੰਦੀ ਦਾ ਅੰਦੋਲਨ ਸ਼ੁਰੂ ਹੋਇਆ। ਅੱਜ ਸਵੇਰੇ ਰੇਵਾੜੀ 'ਚ ਮੇਰੀ ਭੈਣ, ਜੀਜੇ ਅਤੇ ਭਾਂਜੇ ਦੇ ਹਸਪਤਾਲ 'ਤੇ ਆਮਦਨ ਟੈਕਸ ਦਾ ਛਾਪਾ ਪੈ ਗਿਆ। ਮੋਦੀ ਸਰਕਾਰ ਮੇਰੇ ਪਿੱਛੇ ਪੈ ਗਈ ਹੈ। ਉਨ੍ਹਾਂ ਨੇ ਦੂਜੇ ਟਵੀਟ 'ਚ ਕਿਹਾ ਕਿ ਮੇਰੀ ਸੂਚਨਾ ਮੁਤਾਬਕ ਅੱਜ ਸਵੇਰੇ 11 ਵਜੇ ਦਿੱਲੀ ਤੋਂ ਆਮਦਨ ਟੈਕਸ ਅਤੇ ਗੁੜਗਾਓਂ ਪੁਲਸ ਦੇ 100 ਲੋਕਾਂ ਨੇ ਰੇਵਾੜੀ ਅਤੇ ਕਲਾਵਤੀ ਨਰਸਿੰਗ ਹੋਮ 'ਤੇ ਛਾਪਾ ਮਾਰਿਆ। ਡਾਕਟਰਾਂ ਨੂੰ ਕੈਬਿਨ 'ਚ ਬੰਦ ਕਰ ਦਿੱਤਾ ਗਿਆ,ਹਸਪਤਾਲ ਸੀਲ ਕਰ ਦਿੱਤਾ ਗਿਆ, ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ।

More Leatest Stories