'2+2 ਡਾਇਲਾਗ' ਦੇ ਆਯੋਜਨ ਸੰਬੰਧੀ ਸੁਸ਼ਮਾ ਤੇ ਪੋਂਪਿਓ ਵਿਚਕਾਰ ਬਣੀ ਸਹਿਮਤੀ

Gurjeet Singh

28

June

2018

ਵਾਸ਼ਿੰਗਟਨ ਦੇਸ਼ ਮੰਤਵਿਰੀ ਸੁਸ਼ਮਾ ਸਵਰਾਜ ਅਤੇ ਅਮਰੀਕਾ ਵਿਚ ਉਨ੍ਹਾਂ ਦੇ ਹਮਰੁਤਬਾ ਮਾਈਕ ਪੋਂਪਿਓ ਵਿਚਕਾਰ '2+2 ਡਾਇਲਾਗ' 'ਤੇ ਸਹਿਮਤੀ ਬਣੀ ਗਈ ਹੈ। ਦੋਵੇਂ ਮੁਲਤਵੀ ਕੀਤੇ ਗਏ '2+2 ਡਾਇਲਾਗ' ਨੂੰ ਆਪਸੀ ਸਹਿਮਤੀ ਨਾਲ ਸੁਵਿਧਾਜਨਕ ਸਮੇਂ ਅਤੇ ਜਗ੍ਹਾ 'ਤੇ ਜਲਦੀ ਤੋਂ ਜਲਦੀ ਦੁਬਾਰਾ ਆਯੋਜਿਤ ਕਰਾਉਣ 'ਤੇ ਰਾਜ਼ੀ ਹੋ ਗਏ ਹਨ। ਇਸ ਤੋਂ ਪਹਿਲਾਂ ਸੁਸ਼ਮਾ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦਾ 6 ਜੁਲਾਈ ਨੂੰ ਪੋਂਪਿਓ ਅਤੇ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਦੇ ਨਾਲ ਬੈਠਕ ਵਿਚ ਹਿੱਸਾ ਲੈਣ ਲਈ ਅਮਰੀਕਾ ਆਉਣ ਦਾ ਪ੍ਰੋਗਰਾਮ ਸੀ। ਪਰ ਪੋਂਪਿਓ ਨੇ ਕੱਲ ਸੁਸ਼ਮਾ ਨੂੰ ਫੋਨ ਕਰ ਕੇ ''ਜ਼ਰੂਰੀ ਕਾਰਨਾਂ'' ਕਰ ਕੇ ਵਾਰਤਾ ਟਾਲਣ ਲਈ ਨਿਰਾਸ਼ਾ ਜ਼ਾਹਰ ਕੀਤੀ ਸੀ। ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਬੁਲਾਰਾ ਨੇ ਵੀਰਵਾਰ ਨੂੰ ਦੱਸਿਆ ਕਿ ਫੋਨ 'ਤੇ ਗੱਲਬਾਤ ਦੌਰਾਨ ਪੋਂਪਿਓ ਨੇ ਅਮਰੀਕਾ-ਭਾਰਤ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਨਾਲ ਹੀ ਕਿਹਾ ਕਿ ਟਰੰਪ ਪ੍ਰਸ਼ਾਸਨ ਲਈ ਭਾਰਤ ''ਵੱਡੀ ਤਰਜ਼ੀਹ'' ਹੈ। ਬੁਲਾਰੇ ਨੇ ਨਿਊਜ਼ ਏਜੰਸੀ ਨੂੰ ਕਿਹਾ,''ਪੋਂਪਿਓ ਅਤੇ ਸੁਸ਼ਮਾ ਇਸ ਗੱਲ 'ਤੇ ਸਹਿਮਤ ਹੋ ਗਏ ਹਨ ਕਿ ਆਪਸੀ ਸਹਿਮਤੀ ਨਾਲ ਸੁਵਿਧਾਜਨਕ ਸਮੇਂ ਅਤੇ ਜਗ੍ਹਾ 'ਤੇ ਜਲਦੀ ਤੋਂ ਜਲਦੀ '2+2 ਡਾਇਲਾਗ' ਦੁਬਾਰਾ ਤੋਂ ਆਯੋਜਿਤ ਕਰਵਾਇਆ ਜਾਵੇ।'' ਵਾਰਤਾ ਮੁਲਤਵੀ ਕਰਨ ਦੇ ਪਿੱਛੇ ਦੇ ਕਾਰਨਾਂ ਦੇ ਬਾਰੇ ਵਿਚ ਨਾ ਦੱਸਦਿਆਂ ਹੋਏ ਬੁਲਾਰਾ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਲਈ ਅਮਰੀਕਾ-ਭਾਰਤ ਸੰਬੰਧ ''ਵੱਡੀ ਤਰਜ਼ੀਹ'' ਹੈ ਅਤੇ ਉਹ ਹਿੱਸੇਦਾਰੀ ਨੂੰ ''ਮਜ਼ਬੂਤ'' ਬਨਾਉਣ ਲਈ ਉਤਸ਼ਾਹਿਤ ਹਨ। ਬੁਲਾਰੇ ਨੇ ਕਿਹਾ,''ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਵਿਚ ਭਾਰਤ ਦੀ ਖਾਸ ਭੂਮਿਕਾ ਰਾਸ਼ਟਰਪਤੀ ਦੀ ਰਾਸ਼ਟਰੀ ਸੁਰੱਖਿਆ ਰਣਨੀਤੀ ਵਿਚ ਦਿਖਾਈ ਦਿੰਦੀ ਹੈ। ਉਸ ਵਿਚ ਕਿਹਾ ਗਿਆ ਹੈ ਕਿ ਅਸੀਂ ਮੋਹਰੀ ਗਲੋਬਲ ਸ਼ਕਤੀ ਅਤੇ ਮਜ਼ਬੂਤ ਕੂਟਨੀਤਕ ਅਤੇ ਰੱਖਿਅਕ ਹਿੱਸੇਦਾਰ ਦੇ ਤੌਰ 'ਤੇ ਭਾਰਤ ਦੇ ਉੱਭਰਣ ਦਾ ਸਵਾਗਤ ਕਰਦੇ ਹਾਂ।'' ਇਕ ਸਵਾਲ ਦੇ ਜਵਾਬ ਵਿਚ ਬੁਲਾਰੇ ਨੇ ਕਿਹਾ,''ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਫਿਲਹਾਲ ਨਵੀਂ ਦਿੱਲੀ ਦੀ ਯਾਤਰਾ 'ਤੇ ਹਨ। ਜਿਸ ਦਾ ਉਦੇਸ਼ ਅਮਰੀਕਾ-ਭਾਰਤ ਸੰਬੰਧਾਂ ਨੂੰ ਮਜ਼ਬੂਤ ਕਰਨਾ ਹੈ ਅਤੇ ਅੰਤਰ ਰਾਸ਼ਟਰੀ ਸ਼ਾਸਨ ਲਈ ਵਚਨਬੱਧ ਦੋ ਸਭ ਤੋਂ ਵੱਡੇ ਅਤੇ ਪੁਰਾਣੇ ਲੋਕਤੰਤਰੀ ਦੇਸ਼ਾਂ ਦੇ ਸਾਂਝੇ ਮੁੱਲਾਂ ਨੂੰ ਰੇਖਾਂਕਿਤ ਕਰਨਾ ਹੈ।'' ਓਬਾਮਾ ਪ੍ਰਸ਼ਾਸਨ ਦੇ ਸਾਬਕਾ ਅਧਿਕਾਰੀ ਜੋਸ਼ੁਆ ਟੀ ਵ੍ਹਾਈਟ ਨੇ ਇਸ ਵਾਰਤਾ ਨੂੰ ਮੁਲਤਵੀ ਕਰਨ ਨੂੰ ਅਮਰੀਕਾ ਲਈ ''ਬਦਕਿਸਮਤੀ ਅਤੇ ਸ਼ਰਮਨਾਕ'' ਦੱਸਿਆ।

More Leatest Stories