ਯੂ. ਜੀ. ਸੀ. ਨੂੰ ਖਤਮ ਕਰ ਕੇ ਉੱਚ ਸਿੱਖਿਆ ਕਮਿਸ਼ਨ ਬਣਾਉਣ ਦੀ ਤਿਆਰੀ ਸ਼ੁਰੂ

Gurjeet Singh

28

June

2018

ਨਵੀਂ ਦਿੱਲੀ— ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.) ਭਾਰਤ ਦੇ ਉੱਚ ਸਿੱਖਿਆ ਕਮਿਸ਼ਨ ਐਕਟ 2018 ਨੂੰ ਰਾਹ ਦੇਣ ਲਈ ਤਿਆਰ ਹੈ। ਇਸਦੇ ਲਾਗੂ ਹੁੰਦਿਆਂ ਹੀ ਯੂ. ਜੀ. ਸੀ. ਐਕਟ ਖਤਮ ਹੋ ਜਾਏਗਾ। ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰਾਲਾ ਨੇ ਐਕਟ ਦੇ ਖਰੜੇ ਨੂੰ ਬੁੱਧਵਾਰ ਆਪਣੀ ਵੈੱਬਸਾਈਟ 'ਤੇ ਅਪਲੋਡ ਕੀਤਾ। ਸਰਕਾਰ ਦੀ ਤਿਆਰੀ ਹਾਇਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ (ਐੱਚ. ਈ. ਸੀ. ਆਈ.) ਨੂੰ ਲਾਗੂ ਕਰ ਕੇ ਯੂ. ਜੀ. ਸੀ. ਐਕਟ 1956 ਨੂੰ ਖਤਮ ਕਰਨ ਦੀ ਹੈ। ਸਰਕਾਰ ਨੇ ਇਸ ਖਰੜੇ 'ਤੇ ਲੋਕਾਂ ਕੋਲੋਂ ਸੁਝਾਅ ਮੰਗੇ ਹਨ। ਮੰਤਰਾਲਾ ਨੇ ਐਕਟ ਦਾ ਡਰਾਫਟ ਵੀ ਤਿਆਰ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਨਵੇਂ ਐਕਟ ਵਿਚ ਅਦਾਰਿਆਂ ਦਾ ਅਕਾਦਮਿਕ ਮੁਲਾਂਕਣ, ਅਧਿਆਪਕਾਂ ਦੀ ਸਿਖਲਾਈ ਅਤੇ ਵਿੱਦਿਅਕ ਟੈਕਨਾਲੋਜੀ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਹੀ ਸਿੱਖਿਆ ਦੇ ਪੱਧਰ ਨੂੰ ਸੁਧਾਰਨ 'ਤੇ ਵੀ ਜ਼ੋਰ ਦਿੱਤਾ ਗਿਆ ਹੈ। ਯੂ. ਜੀ. ਸੀ. ਵਾਂਗ ਇਹ ਸਿਰਫ ਗ੍ਰਾਂਟ ਪ੍ਰਣਾਲੀ ਲਈ ਨਹੀਂ ਹੋਵੇਗਾ, ਸਗੋਂ ਇਸ ਦਾ ਮੁੱਖ ਮੰਤਵ ਵਿੱਦਿਅਕ ਮਾਮਲਿਆਂ 'ਤੇ ਹੋਵੇਗਾ। ਗ੍ਰਾਂਟ ਸਬੰਧੀ ਮਾਮਲੇ ਖੁਦ ਮੰਤਰਾਲਾ ਵੇਖੇਗਾ।

More Leatest Stories