ਕਿਨੌਰ ਦੇ ਸਾਂਗਲਾ 'ਚ ਬੰਗਾਲੀ ਸੈਲਾਨੀ ਦੀ ਮੌਤ

Gurjeet Singh

20

June

2018

ਸਾਂਗਲਾ— ਕਿਨੌਰ ਦੇ ਮਸ਼ਹੂਰ ਸੈਰ ਸਪਾਟਾ ਸਥਾਨ ਸਾਂਗਲਾ 'ਚ ਇਕ ਸੈਲਾਨੀ ਦੀ ਮੌਤ ਹੋ ਗਈ। ਸੈਲਾਨੀਆਂ ਦਾ ਦਲ ਪੱਛਮੀ ਬੰਗਾਲ ਤੋਂ ਛਿਤਕੁਲ ਘੁੰਮਣ ਲਈ ਆਇਆ ਸੀ। ਪੁਲਸ ਮੁਤਾਬਕ ਸੈਲਾਨੀ ਛਿਤਕੁਲ ਤੋਂ ਵਾਪਸ ਸਾਂਗਲਾ ਆ ਰਹੇ ਸਨ ਤਾਂ ਇਕ ਬਜ਼ੁਰਗ ਮਹਿਲਾ ਸੈਲਾਨੀ ਅਚਾਨਕ ਬੀਮਾਰ ਹੋਈ ਅਤੇ ਸਾਂਗਲਾ ਕਲੀਨਿਕਲ 'ਚ ਉਸ ਦੀ ਰਾਤ ਨੂੰ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਿਖਾ ਚੈਟਰਜੀ ਪਤਨੀ ਤਪਨ ਕੁਮਾਰ ਚੈਟਰਜੀ ਉਮਰ 64 ਸਾਲ 1/5/10 ਬੋਟਨਿਕਲ ਗਾਰਡਨ ਲੇਨ ਬੀ 39 ਸ਼ਿਵਪੁਰ ਹਾਵੜਾ ਪੱਛਮੀ ਬੰਗਾਲ ਦੇ ਰੂਪ 'ਚ ਹੋਈ ਹੈ।

More Leatest Stories