ਰਾਹੁਲ ਨੇ ਆਂਧਰਾ ਪ੍ਰਦੇਸ਼ ਦੇ ਕਰਮਚਾਰੀਆਂ ਨਾਲ ਕੀਤੀ ਬੈਠਕ

Gurjeet Singh

20

June

2018

ਨੈਸ਼ਨਲ ਡੈਸਕ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਆਂਧਰਾ ਪ੍ਰਦੇਸ਼ ਦੇ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਬੈਠਕ ਕੀਤੀ। ਪਾਰਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੱਲ ਦੁਪਹਿਰ 11 ਵਜੇ ਗਾਂਧੀ ਦੇ ਘਰ 'ਤੇ ਇਹ ਬੈਠਕ ਹੋਈ। ਇਸ ਦੌਰਾਨ ਸੂਬਾ ਕਾਂਗਰਸ ਦੇ ਸੀਨੀਅਰ ਨੇਤਾਵਾਂ ਤੋਂ ਇਲਾਵਾ ਪਾਰਟੀ ਦੇ ਸੂਬੇ ਦਾ ਇਨਚਾਰਜ ਓਮ ਚਾਂਡੀ ਵੀ ਮੌਜੂਦ ਸੀ। ਕੇਰਲ ਦੇ ਸਾਬਕਾ ਮੁੱਖ ਮੰਤਰੀ ਚਾਂਡੀ ਦੇ ਆਂਧਰਾ ਪ੍ਰਦੇਸ਼ ਦਾ ਕਾਂਗਰਸ ਇਨਚਾਰਜ ਨਿਯੁਕਤ ਹੋਣ ਤੋਂ ਬਾਅਦ ਸੂਬੇ ਦੇ ਪਾਰਟੀ ਨੇਤਾਵਾਂ ਨਾਲ ਗਾਂਧੀ ਦੀ ਇਹ ਪਹਿਲੀ ਬੈਠਕ ਸੀ। ਆਉਣ ਵਾਲੀਆਂ ਚੋਣਾਂ 'ਤੇ ਕੀਤੀ ਚਰਚਾ— ਜਾਣਕਾਰੀ ਮੁਤਾਬਕ ਕਾਂਗਰਸ ਪ੍ਰਧਾਨ ਨੇ ਸੂਬੇ ਦੇ ਪਾਰਟੀ ਨੇਤਾਵਾਂ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਰਣਨੀਤੀ ਅਤੇ ਤਿਆਰੀਆਂ ਦੇ ਮਾਮਲੇ 'ਤੇ ਗੱਲਬਾਤ ਕੀਤੀ। ਹਾਲ ਹੀ 'ਚ ਕਾਂਗਰਸ ਪ੍ਰਧਾਨ ਨੇ ਸੀਨੀਅਰ ਨੇਤਾ ਦਿਗਵਿਜੈ ਸਿੰਘ ਦੇ ਸਥਾਨ 'ਤੇ ਚਾਂਡੀ ਨੂੰ ਆਂਧਰਾ ਪ੍ਰਦੇਸ਼ ਲਈ ਜਨਰਲ ਸਕੱਤਰ ਨਿਯੁਕਤ ਕੀਤਾ। ਸਿੰਘ ਨੇ ਮੱਧ ਪ੍ਰਦੇਸ਼ 'ਚ ਆਮ ਕਮੇਟੀ ਦਾ ਮੁੱਖ ਬਣਾਇਆ ਗਿਆ ਹੈ। ਕਦੀ ਆਂਧਰਾ ਪ੍ਰਦੇਸ਼ ਕਾਂਗਰਸ ਦਾ ਗੜ੍ਹ ਹੋਇਆ ਕਰਦਾ ਸੀ ਪਰ ਤੇਲੰਗਾਨਾ ਸੂਬਾ ਬਣਨ ਤੋਂ ਬਾਅਦ ਪਿਛਲੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ।

More Leatest Stories