ਓਡੀਸ਼ਾ CM ਦੀ PM ਮੋਦੀ ਨੂੰ ਚਿੱਠੀ, ਬੋਲੇ-ਹਾਕੀ ਹੁਣ ਤੱਕ ਅਧਿਕਾਰਕ ਰੂਪ ਨਾਲ ਰਾਸ਼ਟਰੀ ਖੇਡ ਨਹੀਂ

Gurjeet Singh

20

June

2018

ਨਵੀਂ ਦਿੱਲੀ— ਓਡੀਸ਼ਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਨੇ ਹਾਕੀ ਨੂੰ ਅਧਿਕਾਰਕ ਰੂਪ ਨਾਲ ਰਾਸ਼ਟਰੀ ਖੇਡ ਐਲਾਨ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਹਾਕੀ ਨੂੰ ਰਾਸ਼ਟਰੀ ਖੇਡ ਦੇ ਰੂਪ 'ਚ ਨੋਟੀਫਾਇਡ ਕਰਨ ਦੀ ਅਪੀਲ ਕੀਤੀ ਹੈ। ਓਡੀਸ਼ਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਨੇ ਪੀ.ਐਮ ਮੋਦੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਅਗਲਾ ਹਾਕੀ ਵਿਸ਼ਵ ਕੱਪ ਦਾ ਆਯੋਜਨ ਨਵੰਬਰ 'ਚ ਓਡੀਸ਼ਾ 'ਚ ਕੀਤਾ ਜਾਵੇਗਾ। ਓਡੀਸ਼ਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਅਪੀਲ ਕੀਤੀ ਹੈ ਕਿ ਹਾਕੀ ਨੂੰ ਅਧਿਕਾਰਕ ਤੌਰ 'ਤੇ ਭਾਰਤ ਦੇ ਰਾਸ਼ਟਰੀ ਖੇਡ ਦੇ ਰੂਪ 'ਚ ਮਾਨਤਾ ਦਿੱਤੀ ਜਾਵੇ। ਪਟਨਾਇਕ ਨੇ ਆਪਣੇ ਪੱਤਰ 'ਚ ਲਿਖਿਆ ਕਿ ਤੁਸੀਂ ਸਰ ਜਾਣਦੇ ਹੋ, ਅਗਲਾ ਵਿਸ਼ਵ ਕੱਪ ਹਾਕੀ ਇਸ ਸਾਲ ਨਵੰਬਰ 'ਚ ਓਡੀਸ਼ਾ 'ਚ ਆਯੋਜਿਤ ਕੀਤਾ ਜਾਵੇਗਾ। ਪਟਨਾਇਕ ਨੇ ਅੱਗੇ ਆਪਣੇ ਪੱਤਰ 'ਚ ਲਿਖਿਆ ਕਿ ਤਿਆਰੀ ਦੀ ਸਮੀਖਿਆ ਕਰਦੇ ਸਮੇਂ, ਮੈਨੂੰ ਇਹ ਜਾਣ ਕੇ ਹੈਰਾਨ ਹੋਇਆ ਕਿ ਹਾਕੀ ਰਾਸ਼ਟਰੀ ਖੇਡ ਦੇ ਰੂਪ 'ਚ ਲੋਕਪ੍ਰਿਯ ਹੈ ਪਰ ਅਸਲ 'ਚ ਸਾਡੇ ਰਾਸ਼ਟਰੀ ਖੇਡ ਦੇ ਰੂਪ 'ਚ ਇਸ ਨੂੰ ਕਦੀ ਵੀ ਪਛਾਣ ਨਹੀਂ ਮਿਲੀ। ਇਸ ਲਈ ਮੈਨੂੰ ਯਕੀਨ ਹੈ ਕਿ ਤੁਸੀਂ ਸਾਡੇ ਦੇਸ਼ ਦੇ ਕਰੋੜਾਂ ਪਿਆਰ ਕਰਨ ਵਾਲੇ ਪ੍ਰਸ਼ੰਸਕਾਂ ਨਾਲ ਸਹਿਮਤ ਹੋਵੋਗੇ ਕਿ ਹਾਕੀ ਅਸਲ 'ਚ ਸਾਡੇ ਰਾਸ਼ਟਰੀ ਖੇਡ ਦੇ ਰੂਪ 'ਚ ਪਛਾਣ ਬਣਾਉਣ ਦਾ ਹੱਕਦਾਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਹਾਨ ਹਾਕੀ ਖਿਡਾਰੀਆਂ ਨੂੰ ਸ਼ਰਧਾਂਜਲੀ ਅਰਪਿਤ ਕਰੇਗਾ, ਜਿਨ੍ਹਾਂ ਨੇ ਸਾਡੇ ਦੇਸ਼ 'ਤੇ ਮਾਣ ਕਰਨ ਦਾ ਮੌਕਾ ਦਿੱਤਾ ਹੈ।ਤੱਕ ਅਧਿਕਾਰਕ ਰੂਪ ਨਾਲ ਰਾਸ਼ਟਰੀ ਖੇਡ ਨਹੀਂਹੈ। EDITED BY

More Leatest Stories