ਧਰਨੇ ਤੋਂ ਬਾਅਦ ਵਿਗੜੀ ਕੇਜਰੀਵਾਲ ਦੀ ਸਿਹਤ

Gurjeet Singh

20

June

2018

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 9 ਦਿਨ ਤਕ ਧਰਨੇ 'ਤੇ ਬੈਠੇ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਸ਼ੂਗਰ ਦਾ ਪੱਧਰ ਘੱਟ ਗਿਆ। ਇਸ ਕਾਰਨ ਕੇਜਰੀਵਾਲ ਵੀਰਵਾਰ ਤੋਂ ਸਿਹਤ ਲਾਭ ਲਈ 10 ਦਿਨ ਤਕ ਬੈਂਗਲੁਰੂ ਜਾ ਰਹੇ ਹਨ। ਧਰਨੇ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਦੀ ਸਿਹਤ ਖਰਾਬ ਹੋ ਗਈ। ਕੇਜਰੀਵਾਲ ਇਸ ਤੋਂ ਪਹਿਲਾਂ ਵੀ ਬੈਂਗਲੁਰੂ 'ਚ ਆਪਣਾ ਇਲਾਜ ਕਰਵਾ ਚੁਕੇ ਹਨ। ਧਰਨਾ ਖਤਮ ਕਰਨ ਤੋਂ ਪਹਿਲਾਂ ਸੂਬੇ ਦੇ ਡਿਪਟੀ ਸੀ. ਐੱਮ. ਮਨੀਸ਼ ਸਿਸੋਦਿਆ ਨੇ ਉਨ੍ਹਾਂ ਨੂੰ ਹਾਲਾਤ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਕੇਜਰੀਵਾਲ ਦੇ ਧਰਨਾ ਖਤਮ ਕਰਨ ਦੀ ਜਾਣਕਾਰੀ ਸਾਹਮਣੇ ਆ ਗਈ। ਦੱਸ ਦਈਏ ਕਿ ਕੇਜਰੀਵਾਲ ਦਿੱਲੀ ਦੇ ਐੱਲ. ਜੀ. ਨਾਲ ਮਿਲਣ ਨੂੰ ਲੈ ਕੇ ਧਰਨੇ 'ਤੇ ਬੈਠੇ ਸਨ ਉਹ ਅਤੇ ਉਨ੍ਹਾਂ ਦੇ ਮੌਜੂਦ ਸਾਥੀ ਗੋਪਾਲ ਰਾਏ ਐੱਲ. ਜੀ. ਨੂੰ ਬਿਨਾ ਮਿਲੇ ਹੀ ਵਾਪਸ ਚਲੇ ਗਏ। ਇਸ ਦੌਰਾਨ ਦਿੱਲੀ ਦੇ ਡਿਪਟੀ ਸੀ. ਐਮ. ਮਨੀਸ਼ ਸਿਸੋਦਿਆ ਨੇ ਪ੍ਰੈੱਸ ਕਾਨਫਰੰਸ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਅਧਿਕਾਰੀ ਕੰਮ 'ਤੇ ਪਰਤ ਆਏ ਹਨ। ਅਧਿਕਾਰੀਆਂ ਨੇ ਮੰਤਰੀਆਂ ਦੀ ਬੈਠਕ 'ਚ ਹਿੱਸਾ ਲਿਆ। ਹਾਲਾਂਕਿ ਮਨੀਸ਼ ਸਿਸੋਦਿਆ ਨੇ ਕਿਹਾ ਕਿ ਅਸੀਂ ਐੱਲ. ਜੀ. ਹਾਊਸ 'ਤੇ ਧਰਨਾ ਨਹੀਂ ਦਿੱਤਾ ਸੀ ਬਲਕਿ ਅਸੀਂ ਐੱਲ. ਜੀ. ਨਾਲ ਮਿਲਣ ਦਾ ਇੰਤਜ਼ਾਰ ਕਰ ਰਹੇ ਸੀ।

More Leatest Stories