ਰਾਹੁਲ ਨਾਲ ਮਿਲੇ ਕਮਲ ਹਾਸਨ, ਕਈ ਮੁੱਦਿਆਂ 'ਤੇ ਕੀਤੀ ਗੱਲਬਾਤ

Gurjeet Singh

20

June

2018

ਨਵੀਂ ਦਿੱਲੀ— ਅਭਿਨੇਤਾ ਤੋਂ ਰਾਜਨੀਤੀ ਆਗੂ ਬਣਨ ਵਾਲੇ ਕਮਲ ਹਾਸਨ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਘਰ 'ਚ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਤਾਮਿਲਨਾਡੂ ਦੀ ਰਾਜਨੀਤੀ ਸਥਿਤੀ ਸਮੇਤ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ। ਮੁਲਾਕਾਤ ਤੋਂ ਬਾਅਦ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਕਮਲ ਹਾਸਨ ਨਾਲ ਮਿਲ ਕੇ ਚੰਗਾ ਲੱਗਿਆ। ਅਸੀਂ ਤਾਮਿਲਨਾਡੂ 'ਚ ਸਿਆਸੀ ਹਾਲਾਤ ਸਮੇਤ ਦੋਵਾਂ ਪਾਰਟੀਆਂ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕੀਤੀ। ਹਾਸਨ ਨੇ ਕਿਹਾ ਰਾਹੁਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਰਾਹੁਲ ਜੀ ਸਮੇਂ ਅਤੇ ਜਾਣਕਾਰੀਆਂ ਦੇਣ ਲਈ ਤੁਹਾਡਾ ਸ਼ੁਕਰੀਆ। ਉਮੀਦ ਕਰਦਾ ਹਾਂ ਕਿ ਸਾਡੀ ਗੱਲਬਾਤ ਤੁਹਾਡੇ ਲਈ ਉਪਯੋਗੀ ਰਹੀ ਹੋਵੇਗੀ। ਹਾਸਨ ਨੇ ਹਾਲ ਹੀ 'ਚ ਤਾਮਿਲਨਾਡੂ 'ਚ ਆਪਣੀ ਰਾਜਨੀਤਕ ਪਾਰਟੀ ਮੱਕਲ ਨਿਧੀ ਮਯੱਮ ਸ਼ੁਰੂ ਕੀਤੀ।

More Leatest Stories