ਆਪ ਵਿਰੁੱਧ ਸੀ. ਐੱਮ. ਆਫਿਸ 'ਚ ਬੀ. ਜੇ. ਪੀ. ਦਾ ਧਰਨਾ ਜਾਰੀ

Gurjeet Singh

14

June

2018

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਇਕ ਵਾਰ ਫਿਰ ਧਰਨੇ ਅਤੇ ਭੁੱਖ-ਹੜਤਾਲ ਦੀ ਸਿਆਸਤ ਫਸਦੀ ਹੋਈ ਨਜ਼ਰ ਆ ਰਹੀ ਹੈ। ਸੱਤਾ ਪੱਖ ਅਤੇ ਵਿਰੋਧੀ ਪੱਖ ਨੇ ਆਪਣੇ-ਆਪਣੇ ਤਰੀਕੇ ਨਾਲ ਧਰਨੇ ਨੂੰ ਹਥਿਆਰ ਬਣਾ ਕੇ ਸਿਆਸਤ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਵਿਰੋਧੀ ਪਾਰਟੀਆਂ ਵੀ ਸੀ. ਐੱਮ. ਅਰਵਿੰਦ ਕੇਜਰੀਵਾਲ ਨੂੰ ਉਸ ਦੀ ਭਾਸ਼ਾ 'ਚ ਜਵਾਬ ਦੇਣਾ ਸਿੱਖ ਗਈਆਂ ਹਨ, ਜਿਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਸੱਤਾ ਦੇ ਉਚਾਈ ਤੱਕ ਪਹੁੰਚੇ ਹਨ। ਜਾਣਕਾਰੀ ਮੁਤਾਬਕ ਕੇਜਰੀਵਾਲ 'ਤੇ ਪਲਟਵਾਰ ਕਰਦੇ ਹੋਏ ਹੁਣ ਭਾਜਪਾ ਨੇ ਵੀ ਮੁੱਖ ਮੰਤਰੀ ਦੇ ਦਫਤਰ 'ਤੇ ਧਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਵਿਧਾਨ ਸਭਾ 'ਚ ਵਿਰੋਧੀ ਪਾਰਟੀ ਦੇ ਨੇਤਾ ਵਿਜੇਂਦਰ ਗੁਪਤਾ, ਸੰਸਦ ਪ੍ਰਵੇਸ਼ ਵਰਮਾ, ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਜਗਦੀਸ਼ ਪ੍ਰਧਾਨ ਅਤੇ ਕੇਜਰੀਵਾਲ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਧਰਨੇ 'ਚ ਸ਼ਾਮਿਲ ਹਨ। ਦੱਸ ਦੇਈਏ ਕਿ ਕਪਿਲ ਮਿਸ਼ਰਾ ਨੇ ਕੇਜਰੀਵਾਲ 'ਤੇ ਕਰਾਰ ਵਾਰ ਕੀਤਾ ਹੈ। ਕਪਿਲ ਨੇ ਟਵੀਟ ਕਰਕੇ ਇਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਨਾਲ ਉਨ੍ਹਾਂ ਨੇ ਲਿਖਿਆ ਕਿ 'ਇਹ ਦਿੱਲੀ ਦਾ ਸੀ. ਐੱਮ. ਆਫਿਸ ਹੈ, ਅਸੀਂ ਦਿੱਲੀ ਦੇ ਸੀ. ਐੱਮ. ਕੇਜਰੀਵਾਲ ਦੇ ਵੇਟਿੰਗ ਰੂਮ 'ਚ ਬੈਠੇ ਹਾਂ, ਅਸੀਂ ਇੱਥੇ 'ਧਰਨੇ' 'ਤੇ ਬੈਠੇ ਹਾਂ।' ਬੀ. ਜੇ. ਪੀ. ਨੇਤਾਵਾਂ ਦਾ ਅੱਜ ਵੀ ਸੀ. ਐੱਮ. ਆਫਿਸ 'ਚ ਧਰਨਾ ਜਾਰੀ ਹੈ।

More Leatest Stories