ਦਿੱਲੀ 'ਚ ਸਾਹ ਲੈਣਾ ਹੋਇਆ ਮੁਸ਼ਕਲ, 3 ਦਿਨਾਂ ਤੱਕ ਨਿਰਮਾਣ ਕੰਮਾਂ 'ਤੇ ਲੱਗੀ ਰੋਕ

Gurjeet Singh

14

June

2018

ਨਵੀਂ ਦਿੱਲੀ— ਦਿੱਲੀ ਐਨ.ਸੀ.ਆਰ 'ਚ ਪ੍ਰਦੂਸ਼ਣ ਦਾ ਲੈਵਲ ਇਕ ਵਾਰ ਫਿਰ ਤੋਂ ਖਤਰਨਾਕ ਪੱਧਰ 'ਤੇ ਪੁੱਜ ਗਿਆ ਹੈ। ਇਸ 'ਤੇ ਰੋਕ ਲਗਾਉਣ ਲਈ ਐਤਵਾਰ ਤੱਕ ਦਿੱਲੀ 'ਚ ਕਿਸੇ ਤਰ੍ਹਾਂ ਦੇ ਨਿਰਮਾਣ ਕੰਮ 'ਤੇ ਰੋਕ ਲਗਾ ਦਿੱਤੀ ਗਈ ਹੈ। ਉਪ-ਰਾਜਪਾਲ ਅਨਿਲ ਬੈਜਲ ਦੀ ਉਚ ਪੱਧਰੀ ਬੈਠਕ 'ਚ ਦਿੱਲੀ 'ਚ ਵਧਦੇ ਪ੍ਰਦੂਸ਼ਣ 'ਤੇ ਵੱਡਾ ਫੈਸਲਾ ਲਿਆ ਗਿਆ। ਇਨ੍ਹਾਂ ਫੈਸਲਿਆਂ 'ਚ ਦਿੱਲੀ 'ਚ ਐਤਵਾਰ ਤੱਕ ਨਿਰਮਾਣ ਕੰਮਾਂ 'ਤੇ ਰੋਕ ਲਗਾਉਣਾ ਸ਼ਾਮਲ ਹੈ। ਵਾਤਾਵਰਣ 'ਚ ਫੈਲੀ ਧੂੜ ਨੂੰ ਹਟਾਉਣ ਲਈ ਸੜਕਾਂ 'ਤੇ ਪਾਣੀ ਦਾ ਛਿੜਕਾਅ ਕੀਤਾ ਜਾਵੇਗਾ। ਬੈਠਕ 'ਚ ਦਿੱਲੀ ਦੇ ਵਾਤਾਵਰਣ ਮੰਤਰੀ ਇਮਰਾਨ ਹੁਸੈਨ ਵੀ ਸ਼ਾਮਲ ਹੋਏ। ਬੈਠਕ 'ਚ ਇਹ ਵੀ ਤੈਅ ਕੀਤਾ ਗਿਆ ਕਿ ਐਨ.ਐਚ.ਆਈ.ਈ, ਡੀ.ਐਮ.ਆਰ.ਸੀ, ਐਮ.ਸੀ.ਡੀ, ਪੀ.ਡਬਲਿਊ ਡੀ ਅਤੇ ਐਨ.ਬੀ.ਸੀ ਨਿਰਮਾਣ ਕੰਮ 'ਤੇ ਲੱਗੀ ਰੋਕ ਦੀ ਨਿਗਰਾਣੀ ਕਰਨਗੇ। ਜਾਣਕਾਰੀ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। ਮੌਸਮ 'ਚ ਆਏ ਅਚਾਨਕ ਇਸ ਬਦਲਾਅ ਦੇ ਬਾਅਦ ਸਾਹ ਦੇ ਮਰੀਜ਼ਾਂ ਨੂੰ ਬਹੁਤ ਪਰੇਸ਼ਾਨੀ ਝੇਲਣੀ ਪੈ ਸਕਦੀ ਹੈ।

More Leatest Stories