ਹਾਰਦਿਕ ਪਟੇਲ ਦਾ ਦਾਅਵਾ, ਗੁਜਰਾਤ 'ਚ 10 ਦਿਨਾਂ ਦੇ ਅੰਦਰ ਬਦਲ ਸਕਦਾ ਹੈ ਮੁੱਖਮੰਤਰੀ

Gurjeet Singh

14

June

2018

ਨਵੀਂ ਦਿੱਲੀ— ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਗੁਜਰਾਤ 'ਚ ਅਗਲੇ 10 ਦਿਨਾਂ 'ਚ ਮੁੱਖਮੰਤਰੀ ਬਦਲ ਦਿੱਤਾ ਜਾਵੇਗਾ। ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਰਾਜਕੋਟ 'ਚ ਕਿਹਾ ਕਿ ਗੁਜਰਾਤ ਦੇ ਮੁੱਖਮੰਤਰੀ ਦਾ ਅਸਤੀਫਾ ਲੈ ਲਿਆ ਗਿਆ ਹੈ। ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਹਾਂ। ਇਹ ਹਾਰਦਿਕ ਪਟੇਲ ਨੇ ਦਾਅਵਾ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਕੁਝ ਦਿਨ ਪਹਿਲੇ ਹੋਈ ਕੈਬਨਿਟ ਦੀ ਮੀਟਿੰਗ 'ਚ ਮੁੱਖਮੰਤਰੀ ਵਿਜੈ ਰੂਪਾਨੀ ਦਾ ਅਸਤੀਫਾ ਲੈ ਲਿਆ ਗਿਆ ਅਤੇ ਅਗਲੇ 10 ਦਿਨ ਬਾਅਦ ਗੁਜਰਾਤ ਦੇ ਨਵੇਂ ਮੁੱਖਮੰਤਰੀ ਦਾ ਨਾਮ ਐਲਾਨਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵਾਂ ਮੁੱਖਮੰਤਰੀ ਖੇਤਰੀ ਜਾਂ ਪਟੇਲ ਸਮਾਜ ਦਾ ਹੋਵੇਗਾ। ਵਿਧਾਨਸਭਾ ਦੀਆਂ ਚੋਣਾਂ ਦੌਰਾਨ ਰਾਜਕੋਟ 'ਚ ਹਾਰਦਕਿ ਪਟੇਲ ਦੀ ਸਭਾ ਹੋਈ ਸੀ। ਉਸ ਸਭਾ ਦੀ ਪੁਲਸ ਮਨਜ਼ੂਰੀ ਨਾ ਹੋਣ ਕਾਰਨ ਹਾਰਦਿਕ ਪਟੇਲ ਖਿਲਾਫ ਰਾਜਕੋਟ ਦੇ ਨਗਰ ਪੁਲਸ ਥਾਣੇ 'ਚ ਐਫ.ਆਈ.ਆਰ ਦਰਜ ਹੋਈ ਸੀ, ਜਿਸ ਦੇ ਤਹਿਤ ਹਾਰਦਿਕ ਪਟੇਲ ਪੁਲਸ ਥਾਣੇ 'ਚ ਹਾਜ਼ਰ ਹੋਏ। ਪੁਲਸ ਕਾਰਵਾਈ ਦੇ ਬਾਅਦ ਹਾਰਦਿਕ ਪਟੇਲ ਨੇ ਮੀਡੀਆ ਦੇ ਸਾਹਮਣੇ ਇਹ ਵੱਡਾ ਬਿਆਨ ਦਿੱਤਾ ਹੈ। ਹਾਰਦਿਕ ਪਟੇਲ ਨੇ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਨਿਆਂ ਲਈ ਇਕ ਹੋਣਾ ਹੀ ਪਵੇਗਾ। ਹਾਰਦਿਕ ਪਟੇਲ ਨੇ ਥੌੜੇ ਦਿਨ ਪਹਿਲੇ ਰਾਜਕੋਟ ਦੇ ਨੇੜੇ ਮੂੰਗਫਲੀ ਦੇ ਗੋਅ ਡਾਊਨ 'ਚ ਲੱਗੀ ਅੱਗ ਦੇ ਬਾਰੇ 'ਚ ਦੱਸਿਆ ਕਿ ਸਰਕਾਰ ਨੇ ਹੁਣ ਤੱਕ ਇਸ 'ਚ ਕੋਈ ਜਾਂਚ ਨਹੀਂ ਕੀਤੀ ਹੈ। ਇਸ ਅੱਗ ਦੇ ਜ਼ਿੰਮੇਦਾਰ ਇਕ ਵੀ ਸਰਕਾਰੀ ਅਧਿਕਾਰੀ ਦੀ ਗ੍ਰਿਫਤਾਰੀ ਨਹੀਂ ਹੋਈ।

More Leatest Stories