ਰਾਜਸਥਾਨ ਬੋਰਡ: 10ਵੀਂ ਦੇ ਨਤੀਜੇ ਹੋਏ ਜਾਰੀ

Gurjeet Singh

11

June

2018

ਜੈਪੁਰ—ਰਾਜਸਥਾਨ ਬੋਰਡ ਦੀ 10ਵੀਂ ਦੀ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਸਿੱਖਿਆ ਮੰਤਰੀ ਵਾਸੁਦੇਵ ਦੇਵਨਾਨੀ ਨੇ ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ ਦੇ ਦਫਤਰ 'ਚ 10ਵੀਂ ਦੇ ਨਤੀਜੇ ਦਾ ਐਲਾਨ ਕੀਤਾ। ਵਿਦਿਆਰਥੀ ਆਪਣੇ ਨਤੀਜੇ rajeduboard.rajasthan.gov.in 'ਤੇ ਦੇਖ ਸਕਦੇ ਹਨ। ਇਸ ਸਾਲ ਕੁੱਲ 79.86 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਰਾਜਸਥਾਨ ਬੋਰਡ ਦੀ ਦਸਵੀਂ ਦੀ ਪ੍ਰੀਖਿਆ 15 ਮਾਰਚ ਨੂੰ ਸ਼ੁਰੂ ਕੀਤੀ ਗਈ ਸੀ। ਇਹ ਪ੍ਰੀਖਿਆ 26 ਮਾਰਚ ਨੂੰ ਖਤਮ ਹੋਈ ਸੀ। ਇਸ ਸਾਲ ਕਰੀਬ 11 ਲੱਖ ਵਿਦਿਆਰਥੀ-ਵਿਦਿਆਰਥਣਾਂ ਨੇ 10ਵੀਂ ਬੋਰਡ ਦੀ ਪ੍ਰੀਖਿਆ ਦਿੱਤੀ ਸੀ।

More Leatest Stories