ਪਾਨੀਪਤ 'ਚ ਨਾਬਾਲਗ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼

Gurjeet Singh

11

June

2018

ਪਾਨੀਪਤ— ਪਾਨੀਪਤ ਦੇ ਵਾਰਡ 8 'ਚ ਨਾਬਾਲਗ ਲੜਕੇ ਨੇ ਘਰ 'ਚ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਸੂਚਨਾ ਦੇ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਆਤਮ ਹੱਤਿਆ ਦੇ ਕਾਰਨਾਂ ਦਾ ਅਜੇ ਤਕ ਖੁਲਾਸਾ ਨਹੀਂ ਹੋ ਪਾਇਆ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇੰਦਰ ਪਰਿਵਾਰ ਦੇ ਨਾਲ ਕੱਲ ਦੇਰ ਰਾਤ ਗੁਰੂਦੁਆਰੇ ਤੋਂ ਦਰਸ਼ਨ ਕਰ ਕੇ ਵਾਪਿਸ ਆਇਆ ਸੀ। ਉਸ ਤੋਂ ਬਾਅਦ ਉਸ ਦੀ ਮਾਂ ਉਸ ਨੂੰ ਸਵੇਰੇ 5 ਵਜੇ ਉਠਾਉਣ ਲਈ ਗਈ ਤਾਂ ਬੇਟੇ ਨੂੰ ਪੱਖੇ ਨਾਲ ਲਟਕਿਆ ਦੇਖ ਕੇ ਉਸ ਨੇ ਰੋਲਾ ਪਾਇਆ। ਰੋਲਾ ਸੁਣ ਕੇ ਉੱਥੇ ਪਹੁੰਚੇ ਗੁਆਂਢੀਆਂ ਨੇ ਇੰਦਰ ਨੂੰ ਫਾਹੇ ਤੋਂ ਥੱਲੇ ਉਤਾਰਿਆ ਅਤੇ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਤ ਕਰ ਦਿੱਤਾ। ਸੂਚਨਾ ਦੇ ਬਾਅਦ ਮੌਕੇ 'ਤੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾ ਘਰ 'ਚ ਰੱਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

More Leatest Stories