ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੋਂ ਮਿਲ ਰਹੀ ਰਾਹਤ, ਲਗਾਤਾਰ 9ਵੇਂ ਦਿਨ ਘਟੇ ਭਾਅ

Gurjeet Singh

7

June

2018

ਬਿਜ਼ਨਸ ਡੈਸਕ — ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੱਜ ਲਗਾਤਾਰ 9ਵੇਂ ਕਟੌਤੀ ਕਾਰਨ ਆਮ ਜਨਤਾ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਦਿੱਲੀ ਵਿਚ ਅੱਜ ਪੈਟਰੋਲ ਦੀਆਂ ਕੀਮਤਾਂ 'ਚ 9 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 7 ਪੈਸੇ ਦੀ ਗਿਰਾਵਟ ਆਈ ਹੈ। ਦਿੱਲੀ 'ਚ ਅੱਜ ਪੈਟਰੋਲ 77.63 ਰੁਪਏ ਅਤੇ ਡੀਜ਼ਲ 68.73 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਪੇਟਰੋਲ ਦੀਆਂ ਕੀਮਤਾਂ ਇੰਡੀਅਨ ਆਇਲ ਦੀ ਵੈਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 77.63 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਕੋਲਕਾਤਾ ਦੀ ਗੱਲ ਕਰੀਏ ਤਾਂ ਹੁਣ ਉਥੇ ਕੀਮਤ 80.28 ਰੁਪਏ, ਮੁੰਬਈ ਵਿਚ 85.45 ਰੁਪਏ ਅਤੇ ਚੇਨਈ 'ਚ 80.59 ਰੁਪਏ ਹੋ ਗਈ ਹੈ।

More Leatest Stories