ਸਰਕਾਰ ਨੇ ਭਾਰਤ, ਰੂਸ ਵਿਚਕਾਰ ਸਾਂਝੀ ਡਾਕ ਟਿਕਟ ਜਾਰੀ ਕਰਨ ਨੂੰ ਦਿੱਤੀ ਮਨਜ਼ੂਰੀ

Gurjeet Singh

7

June

2018

ਨਵੀਂ ਦਿੱਲੀ — ਸਰਕਾਰ ਨੇ ਬੁੱਧਵਾਰ ਨੂੰ ਭਾਰਤ ਅਤੇ ਰੂਸ ਵਿਚਕਾਰ ਸਾਂਝੀ ਪੋਸਟੇਜ ਸਟੈਂਪ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਦੀ ਮੀਟਿੰਗ ਵਿਚ ਭਾਰਤੀ ਡਾਕ ਵਿਭਾਗ ਅਤੇ ਰੂਸੀ ਪੋਸਟ(ਸੰਯੁਕਤ ਰਾਸ਼ਟਰ ਦੀ ਕੰਪਨੀ 'ਮਾਰਕ') ਦੇ ਵਿਚਕਾਰ ਸÎਾਂਝੀ ਡਾਕ ਟਿਕਟ ਜਾਰੀ ਕਰਨ ਦੇ ਸਬੰਧ ਵਿਚ ਹੋਏ ਸਮਝੋਤੇ ਬਾਰੇ ਦੱਸਿਆ ਗਿਆ। ਇਸ ਦਾ ਟੀਚਾ ਪੋਸਟੇਜ ਸਟੈਂਪ ਜਾਰੀ ਕਰਨ ਦੇ ਖੇਤਰ ਵਿਚ ਆਪਸੀ ਲਾਭ ਲਈ ਮੁਹਾਰਤ ਹਾਸਲ ਕਰਨਾ ਅਤੇ ਡਾਕ ਸੇਵਾ ਵਿਚ ਸਹਿਯੋਗ ਸਥਾਪਤ ਕਰਨਾ ਹੈ।

More Leatest Stories