ਕੇਰਲ - ਗਰਭਵਤੀ ਔਰਤ ਨੂੰ ਚਾਦਰ 'ਚ ਲਪੇਟ ਮੋਢੇ ਚੁੱਕ ਹਸਪਤਾਲ ਪਹੁੰਚੇ ਪਰਿਵਾਰਕ ਮੈਂਬਰ

Gurjeet Singh

7

June

2018

ਨਵੀਂ ਦਿੱਲੀ— ਕੇਰਲ ਦੇ ਅੱਟਾਪਾਡੀ ਪਿੰਡ ਤੋਂ ਇਕ ਬਹੁਤ ਹੀ ਦੁੱਖਦ ਘਟਨਾ ਸਾਹਮਣੇ ਆਈ ਹੈ। ਇੱਥੇ ਔਰਤ ਨੂੰ ਚਾਦਰ 'ਚ ਲਪੇਟ ਕੇ ਪਰਿਵਾਰਕ ਮੈਬਰਾਂ ਵੱਲੋਂ ਹਸਪਤਾਲ ਲੈ ਜਾਣਾ ਪਿਆ। ਅੱਟਾਪਾਡੀ ਪਿੰਡ ਕੇਰਲ ਦਾ ਸਭ ਤੋਂ ਵੱਡਾ ਆਦਿਵਾਸੀ ਇਲਾਕਾ ਹੈ। ਦੱਸਿਆ ਜਾ ਰਿਹਾ ਹੈ ਕਿ ਗਰਭਵਤੀ ਨੂੰ ਅਚਾਨਕ ਹਸਪਤਾਲ ਲੈ ਜਾਣ ਦੀ ਜ਼ਰੂਰਤ ਸੀ। ਘਰਦਿਆਂ ਨੇ ਐਂਬੂਲੈਂਸ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮਦਦ ਨਹੀਂ ਮਿਲੀ। ਉਹ 3 ਘੰਟੇ ਤੱਕ ਇੰਤਜ਼ਾਰ ਕਰਦੇ ਰਹੇ। ਐਂਬੂਲੈਂਸ ਨਾ ਆਉਣ 'ਤੇ ਮੋਢੇ 'ਤੇ ਔਰਤ ਨੂੰ ਲੈ ਕੇ ਨਿਕਲ ਪਏ। ਔਰਤ ਦਾ ਘਰ ਜਿਸ ਇਲਾਕੇ 'ਚ ਹੈ, ਉਥੋਂ ਦੀਆਂ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ। ਜਿਸ ਦੇ ਬਾਅਦ ਕੁਝ ਦੂਰੀ 'ਤੇ ਉਨ੍ਹਾਂ ਨੂੰ ਨਿਜੀ ਵਾਹਨ ਮਿਲ ਗਿਆ, ਜਿਸ ਨਾਲ ਉਹ ਕਿਸੇ ਤਰ੍ਹਾਂ ਉਸ ਨੂੰ ਹਸਪਤਾਲ ਲੈ ਗਏ। ਔਰਤ ਨੇ ਬਾਅਦ 'ਚ ਬੱਚੀ ਨੂੰ ਜਨਮ ਦਿੱਤਾ।

More Leatest Stories