ਸੰਘ ਮੁੱਖ ਦਫ਼ਤਰ 'ਚ 4 ਘੰਟੇ ਰਹਿਣਗੇ ਪ੍ਰਣਬ ਮੁਖਰਜੀ, ਮੋਹਨ ਭਾਗਵਤ ਨਾਲ ਕਰ ਸਕਦੇ ਡਿਨਰ

Gurjeet Singh

7

June

2018

ਨਾਗਪੁਰ— ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੀਰਵਾਰ ਸ਼ਾਮ ਨੂੰ ਰਾਸ਼ਟਰੀ ਸਵੈ-ਸੇਵਕ ਸੰਘ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ। ਇਸ ਤੋਂ ਪਹਿਲਾਂ ਕਾਂਗਰਸ ਸਮੇਤ ਦੇਸ਼ ਦੇ ਰਾਜਨੀਤਿਕ ਗਲੀਆਰਿਆ 'ਚ ਇਸ ਗੱਲ ਨੂੰ ਲੈ ਕੇ ਚਰਚਾ ਤੇਜ ਹੈ ਕਿ ਆਖਿਰ ਉਹ ਕੀ ਬੋਲਣਗੇ। ਨਾਗਪੁਰ ਸਥਿਤ ਸੰਘ ਮੁੱਖ ਦਫ਼ਤਰ 'ਚ ਆਰ.ਐੱਸ.ਐੈੱਸ. 'ਚ ਤੀਜੇ ਸਾਲ ਸਿਖਲਾਈ ਲੈਣ ਵਾਲੇ ਕਾਡਰ ਨੂੰ ਪ੍ਰਣਬ ਮੁਖਰਜੀ ਸ਼ਾਮ 6.30 ਵਜੇ ਸੰਬੋਧਿਤ ਕਰਨਗੇ। ਲੱਗਭਗ 5 ਦਹਾਕੇ ਨਾਲ ਕਾਂਗਰਸ ਦੀ ਰਾਜਨੀਤੀ ਕਰਨ ਵਾਲੇ ਸਾਬਕਾ ਰਾਸ਼ਟਰਪਤੀ ਦਾ ਸੰਘ ਦੇ ਪ੍ਰੋਗਰਾਮ 'ਚ ਹਿੱਸਾ ਲੈਣਾ ਅਚਾਨਕ ਮੰਨਿਆ ਜਾ ਰਿਹਾ ਹੈ। ਉਹ ਵੀਰਵਾਰ ਸ਼ਾਮ ਨੂੰ 5.30 ਵਜੇ ਤੋਂ ਰਾਤ 9.30 ਵਜੇ ਤੱਕ ਆਰ.ਆਰ.ਐੈੱਸ. ਮੁੱਖ ਦਫ਼ਤਰ 'ਚ ਮੌਜ਼ੂਦ ਰਹਿਣਗੇ। ਪ੍ਰੋਗਰਾਮ ਦੀ ਸ਼ੁਰੂਆਤ ਸੰਘ ਦੇ ਭਗਵਾ ਝੰਡੇ ਨੂੰ ਲਹਿਰਾਉਣ ਤੋਂ ਬਾਅਦ ਹੋਵੇਗੀ। ਸੰਘ ਦੀ ਸ਼ਬਦਾਵਲੀ 'ਚ ਇਸ ਨੂੰ ਧਵੱਜਾਰੋਹਣ (ਝੰਡਾ ਲਹਿਰਾਉਣਾ) ਕਿਹਾ ਜਾਂਦਾ ਹੈ। ਸੰਘ ਦੇ ਇਸ ਕਨਵੋਕੇਸ਼ਨ ਸਮਾਰੋਹ 'ਚ ਪ੍ਰਣਬ ਮੁਖਰਜੀ ਸਮੇਤ 4 ਲੋਕ ਮੰਚ 'ਤੇ ਹੋਣਗੇ। ਇਨ੍ਹਾਂ 'ਚ ਮੋਹਨ ਭਾਗਵਤ ਅਤੇ ਆਰ.ਐੱਸ.ਐੈੱਸ. ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ। ਪ੍ਰਣਬ ਮੁਖਰਜੀ ਲੱਗਭਗ ਅੱਧੇ ਘੰਟੇ ਦੀ ਸਪੀਚ ਦੇਣਗੇ। ਕਿਹਾ ਜਾ ਰਿਹਾ ਹੈ ਕਿ ਰਾਸ਼ਟਰੀ ਮੁੱਦਿਆਂ 'ਤੇ ਹੀ ਗੱਲ ਕਰਨਗੇ ਅਤੇ ਰਾਜਨੀਤਿਕ ਮੁੱਦਿਆਂ ਤੋਂ ਪਰੇ ਰਹਿ ਸਕਦੇ ਹਨ। ਉਸ ਤੋਂ ਬਾਅਦ ਆਰ.ਐੈੱਸ.ਐੈੱਸ. ਦੇ ਸੰਚਾਲਕ ਮੋਹਨ ਭਾਗਵਤ ਦਾ ਭਾਸ਼ਣ ਹੋਵੇਗਾ।

More Leatest Stories