ਜਬਲਪੁਰ 'ਚ ਹਾਰਦਿਕ ਪਟੇਲ ਦੀ ਗੱਡੀ 'ਤੇ ਹੋਇਆ ਪੱਥਰਾਅ

Gurjeet Singh

7

June

2018

ਜਬਲਪੁਰ— ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਪਨਾਗਰ 'ਚ ਆਯੋਜਿਤ ਸਭਾ 'ਚ ਸ਼ਾਮਲ ਹੋਣ ਜਾ ਰਹੇ ਸਨ। ਇਸ ਦੌਰਾਨ ਆਗਾ ਚੌਕ 'ਤੇ ਉਨ੍ਹਾਂ ਦੀ ਗੱਡੀ 'ਤੇ ਅੰਡੇ ਸੁੱਟੇ ਗਏ। ਜਾਣਕਾਰੀ ਮੁਤਾਬਕ ਬਾਈਕ ਸਵਾਰ ਦੋ ਵਿਅਕਤੀ ਰਸਤੇ 'ਚ ਆਏ ਅਤੇ ਕਾਰ 'ਚ ਜਿਸ ਪਾਸੇ ਹਾਰਦਿਕ ਬੈਠੇ ਸਨ, ਉਸ ਵੱਲ ਅੰਡੇ ਸੁੱਟਣ ਲੱਗੇ। ਇਸ ਦੇ ਬਾਅਦ ਬਾਈਕ ਸਵਾਰ ਵਿਅਕਤੀ ਫਰਾਰ ਹੋ ਗਏ। ਉਨ੍ਹਾਂ ਦੀ ਗੱਡੀ 'ਤੇ ਨੰਬਰ ਵੀ ਨਹੀਂ ਲਿਖਿਆ ਸੀ। ਜਦੋਂ ਉਨ੍ਹਾਂ ਦੀ ਗੱਡੀ ਆਧਾਰਤਾਲ ਤੋਂ ਅੱਗੇ ਵਧੀ ਤਾਂ ਗੱਡੀ 'ਤੇ ਪੱਥਰ ਵੀ ਸੁੱਟੇ ਗਏ। ਪਨਾਗਰ 'ਚ ਵੀ ਕਾਰ 'ਤੇ ਪੱਥਰਾਅ ਹੋਇਆ। ਪੁਲਸ ਨੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਤੇ ਧਾਰਾ 151 ਤਹਿਤ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਸਬ ਡਿਵੀਜ਼ਨਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਸਭਾ ਨੂੰ ਲੈ ਕੇ ਪੁਲਸ ਨੇ ਸੜਕਾਂ 'ਤੇ ਜਗ੍ਹਾ-ਜਗ੍ਹਾ ਬੈਰੀਕੇਡ ਲਗਾ ਰੱਖੇ ਸਨ।

More Leatest Stories