ਜੰਗਬੰਦੀ ਨੂੰ ਲੈ ਕੇ CRPF ਨੇ ਕਿਹਾ-ਕੁਝ ਸ਼ਰਾਰਤੀ ਤੱਤ ਹਨ ਜੋ ਘਾਟੀ 'ਚ ਸ਼ਾਂਤੀ ਨਹੀਂ ਚਾਹੁੰਦੇ

Gurjeet Singh

6

June

2018

ਸ਼੍ਰੀਨਗਰ— ਸੀ.ਆਰ.ਪੀ.ਐਫ ਨੇ ਕਸ਼ਮੀਰ 'ਚ ਚੱਲ ਰਹੀ ਜੰਗਬੰਦੀ ਅਤੇ ਅੱਤਵਾਦੀ ਘਟਨਾਵਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸੀ.ਆਰ.ਪੀ.ਐਫ ਦੇ ਇੰਸਪੈਕਟਰ ਜਨਰਲ(ਆਈ.ਜੀ) ਆਰ.ਸਾਹੀ ਨੇ ਕਿਹਾ ਕਿ ਕਸ਼ਮੀਰ 'ਚ ਜੰਗਬੰਦੀ ਇਕ ਵਧੀਆ ਅਤੇ ਬਹਾਦੁਰ ਕਦਮ ਸੀ। ਇਸ ਕਦਮ ਦਾ ਬਹੁਤ ਸਾਰੇ ਲੋਕਾਂ ਨੇ ਸਵਾਗਤ ਕੀਤਾ ਹੈ। ਉਨ੍ਹਾਂ ਨੇ ਪਾਕਿਸਤਾਨ ਅਤੇ ਅੱਤਵਾਦੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁਝ ਅਜਿਹੇ ਤੱਤ ਹਨ ਜੋ ਕਦੀ ਸ਼ਾਂਤੀ ਨਹੀਂ ਚਾਹੁੰਦੇ। ਇਸ ਲਈ ਘਟਨਾਵਾਂ ਹੋ ਰਹੀਆਂ ਹਨ। ਆਈ.ਜੀ ਨੇ ਕਿਹਾ ਕਿ ਪੱਥਰਬਾਜੀ ਦੀਆਂ ਘਟਨਾਵਾਂ 'ਚ ਜ਼ਿਆਦਾ ਵਾਧਾ ਨਹੀਂ ਹੋਇਆ ਹੈ। ਜੇਕਰ ਤੁਸੀਂ ਰਮਜ਼ਾਨ ਦੀ ਤੁਲਨਾ 'ਚ ਪੱਥਰਬਾਜ਼ੀ ਦੀ ਘਟਨਾਵਾਂ ਨੂੰ ਦੇਖੀਏ ਤਾਂ ਇਸ ਸਾਲ ਇਸ 'ਚ ਕਮੀ ਆਈ ਹੈ। ਕਸ਼ਮੀਰ 'ਚ ਹਾਲ ਦੇ ਦਿਨਾਂ 'ਚ ਸੁਰੱਖਿਆ ਬਲਾਂ 'ਤੇ ਹਮਲੇ ਤੇਜ਼ ਹੋਏ ਹਨ। ਅੱਤਵਾਦੀ ਸੁਰੱਖਿਆ ਬਲਾਂ 'ਤੇ ਗ੍ਰੇਨੇਡ ਨਾਲ ਹਮਲੇ ਕਰ ਰਹੇ ਹਨ। ਅੱਤਵਾਦੀ ਸੁਰੱਖਿਆ ਬਲਾਂ ਦੇ ਕੈਂਪ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰ ਰਹੇ ਹਨ। ਜਿਸ ਦਾ ਸੁਰੱਖਿਆ ਬਲਾਂ ਵੱਲੋਂ ਮੂੰਹਤੋੜ ਜਵਾਬ ਦਿੱਤਾ ਜਾ ਰਿਹਾ ਹੈ। ਪਾਕਿਸਤਾਨ ਵੀ ਸੀਮਾ 'ਤੇ ਲਗਾਤਾਰ ਜੰਗਬੰਦੀ ਦਾ ਉਲੰਘਣ ਕਰ ਰਿਹਾ ਹੈ। ਜਿਸ ਦਾ ਭਾਰਤੀ ਸੈਨਾ ਵੱਲੋਂ ਮੂੰਹਤੋੜ ਜਵਾਬ ਦਿੱਤਾ ਜਾ ਰਿਹਾ ਹੈ।

More Leatest Stories