ਨਾਗਪੁਰ ਪਹੁੰਚੇ ਸਾਬਕਾ ਰਾਸ਼ਟਰਪਤੀ ਮੁਖਰਜੀ, ਕੱਲ੍ਹ RSS ਸਮਾਰੋਹ 'ਚ ਹੋਣਗੇ ਸ਼ਾਮਲ

Gurjeet Singh

6

June

2018

ਨਵੀਂ ਦਿੱਲੀ— ਸਾਬਕਾ ਰਾਸ਼ਟਰਪਤੀ ਪ੍ਰਣਵ ਮੁਖਰਜੀ ਰਾਸ਼ਟਰੀ ਸਵੈ ਸੇਵਾ ਸੰਘ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਨਾਗਪੁਰ ਪਹੁੰਚ ਚੁਕੇ ਹਨ। ਅੱਜ ਸ਼ਾਮ ਕਰੀਬ 5 ਵਜੇ ਰਾਸ਼ਟਰਪਤੀ ਨਾਗਪੁਰ ਹਵਾਈ ਅੱਡੇ 'ਤੇ ਪਹੁੰਚੇ। ਹਵਾਈ ਅੱਡੇ 'ਤੇ ਸੰਘ ਦੇ ਕਾਰਜਕਰਤਾਵਾਂ ਨੇ ਸਾਬਕਾ ਰਾਸ਼ਟਰਪਤੀ ਦਾ ਸਵਾਗਤ ਕੀਤਾ। ਵੀਰਵਾਰ ਨੂੰ ਪ੍ਰਣਵ ਮੁਖਰਜੀ ਆਰ. ਐੱਸ. ਐੱਸ. ਦੇ ਪ੍ਰੋਗਰਾਮ 'ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਇਥੇ ਪ੍ਰਣਵ ਮੁਖਰਜੀ ਸੰਘ ਦੇ ਸਿੱਖਿਆ ਵਰਗ ਨੂੰ ਸੰਬੋਧਿਤ ਕਰਨਗੇ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪ੍ਰਣਵ ਮੁਖਰਜੀ ਕਰੀਬ 800 ਕਾਰਜਕਰਤਾਵਾਂ ਨੂੰ ਸੰਬੋਧਿਤ ਕਰਨਗੇ। ਦੱਸ ਦਈਏ ਕਿ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਆਰ. ਐੱਸ. ਐੱਸ. ਪ੍ਰਮੁੱਖ ਮੋਹਨ ਭਾਗਵਤ ਦੇ ਸੱਦੇ ਨੂੰ ਪ੍ਰਣਵ ਮੁਖਰਜੀ ਵਲੋਂ ਸਵੀਕਾਰ ਕੀਤੇ ਜਾਣ ਦੇ ਬਾਅਦ ਸਿਆਸੀ ਗਲੀਆਰੇ 'ਚ ਭੂਚਾਲ ਆ ਗਿਆ ਹੈ।

More Leatest Stories