ਨਸ਼ੇ 'ਚ ਟੱਲੀ ਲਾੜੇ ਨਾਲ ਲਾੜੀ ਨੇ ਵਿਆਹ ਕਰਨ ਤੋਂ ਕੀਤਾ ਇਨਕਾਰ

Gurjeet Singh

5

June

2018

ਲਖਨਊ— ਉਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਦੇ ਮਨੀਅਰ ਇਲਾਕੇ 'ਚ ਜੈਮਾਲਾ ਦੌਰਾਨ ਲਾੜੇ ਦੇ ਨਸ਼ੇ 'ਚ ਹੋਣ ਤੋਂ ਨਾਰਾਜ਼ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਬਾਰਾਤ ਨੂੰ ਲਾੜੀ ਦੇ ਬਿਨਾਂ ਹੀ ਵਾਪਸ ਜਾਣਾ ਪਿਆ। ਮਨੀਅਰ ਥਾਣਾ ਖੇਤਰ ਦੇ ਭਾਗੀਪੁਰ ਪਿੰਡ 'ਚ ਸ਼ਾਹਜਹਾਂਪੁਰ ਦੇ ਨਦਨੋਪੁਰ ਥਾਣਾ ਖੇਤਰ ਦੇ ਨਵਾਦਾ ਰੁਦਰਪੁਰ ਪਿੰਡ ਦੇ ਵਾਸੀ ਅਮਿਤ ਕੁਮਾਰ ਨਾਲ ਤੈਅ ਕੀਤਾ ਗਿਆ ਸੀ। ਨਿਰਧਾਰਿਤ ਪ੍ਰੋਗਰਾਮ ਮੁਤਾਬਕ ਬਾਰਾਤ ਆਈ ਤਾਂ ਧੂਮਧਾਮ ਦੇ ਨਾਲ ਦਰਵਾਜ਼ੇ 'ਤੇ ਬਾਰਾਤੀਆਂ ਦਾ ਸਵਾਗਤ ਕੀਤਾ ਗਿਆ। ਜੈਮਾਲਾ ਦੀ ਰਸਮ ਦੌਰਾਨ ਲਾੜੇ ਵੱਲੋਂ ਕਿਸੀ ਰਸਮ ਨੂੰ ਪੂਰਾ ਕਰਨ ਤੋਂ ਮਨਾਂ ਕਰ ਦਿੱਤਾ ਗਿਆ ਅਤੇ ਉਸ ਦੇ ਨਸ਼ੇ 'ਚ ਹੋਣ 'ਤੇ ਲਾੜਾ-ਲਾੜੀ 'ਚ ਝਗੜਾ ਹੋ ਗਿਆ। ਇਸ ਤੋਂ ਨਾਰਾਜ਼ ਲਾੜੀ ਨੇ ਜੈਮਾਲਾ ਸਟੇਜ਼ 'ਤੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਘਰ ਦੇ ਅੰਦਰ ਚਲੀ ਗਈ। ਕੁਝ ਲੋਕਾਂ ਨੇ ਮਾਮਲੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਲਾੜੀ ਨੇ ਨਸ਼ੇ 'ਚ ਟੱਲੀ ਲਾੜੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਕੱਲ ਮਾਮਲਾ ਮਨੀਅਰ ਥਾਣੇ ਪੁੱਜਾ ਅਤੇ ਦੋਵਾਂ ਪੱਖਾਂ ਨੇ ਪੰਚਾਇਤ ਕਰਕੇ ਤੈਅ ਵਿਆਹ ਨੂੰ ਖਤਮ ਕਰ ਦਿੱਤਾ। ਉਸ ਦੇ ਬਾਅਦ ਬਾਰਾਤ ਲਾੜੀ ਦੇ ਬਿਨਾਂ ਹੀ ਵਾਪਸ ਚਲੀ ਗਈ।

More Leatest Stories