ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ, RED ਤੇ ORANGE ਅਲਰਟ ਕੀਤਾ ਜਾਰੀ

Gurjeet Singh

5

June

2018

ਨਵੀਂ ਦਿੱਲੀ — ਭਾਰਤੀ ਮੌਸਮ ਵਿਭਾਗ(IMD) ਨੇ ਇਸ ਹਫਤੇ ਕੁਝ ਸੂਬਿਆਂ ਵਿਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਹ ਰੈੱਡ ਅਲਰਟ 8-9 ਜੂਨ ਦੇ ਲਈ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਗੋਆ, ਮਹਾਰਾਸ਼ਟਰ ਅਤੇ ਕਰਨਾਟਕ ਵਿਚ ਕਈ ਸਥਾਨਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਇਨ੍ਹਾਂ ਸੂਬਿਆਂ ਲਈ ਰੈੱਡ ਅਲਰਟ ਜਾਰੀ 8 ਜੂਨ ਦੇ ਦਿਨ ਤੱਟੀ ਕਰਨਾਟਕ ਅਤੇ ਦੱਖਣੀ ਕੋਂਕਣ ਗੋਆ 'ਚ ਭਾਰੀ ਤੋਂ ਬਹੁਤ ਭਾਰੀ ਅਤੇ ਕੁਝ ਇਲਾਕਿਆਂ ਵਿਚ ਬਹੁਤ ਜ਼ਿਆਦਾ ਭਾਰੀ ਮੀਂਹ ਦੀ ਚਿਤਾਵਨੀ ਹੈ। ਜਿਨ੍ਹਾਂ ਦੋ ਸੂਬਿਆਂ ਲਈ ਰੈੱਡ ਅਲਰਟ ਜਾਰੀ ਹੋਇਆ ਹੈ ਇਸ ਦਾ ਮਤਲਬ ਹੈ ਕਿ ਰਾਹਤ ਅਤੇ ਬਚਾਓ ਲਈ ਪਹਿਲਾਂ ਤੋਂ ਤਿਆਰੀ ਕਰ ਲਈ ਜਾਏ। ਇਸ ਤੋਂ ਇਲਾਵਾ ਕੇਰਲ ਅਤੇ ਮੱਧ ਮਹਾਰਾਸ਼ਟਰ ਦੇ ਕੁਝ ਸਥਾਨਾਂ 'ਤੇ ਭਾਰੀ ਤੋਂ ਬਹੁਤ ਭਾਰੀ ਅਤੇ ਉੜੀਸਾ, ਪੱਛਮੀ ਬੰਗਾਲ, ਸਿੱਕਮ, ਮਰਾਠਵਾੜਾ, ਵਿਦਰਭ ਅਤੇ ਛੱਤੀਸਗੜ੍ਹ 'ਚ ਕਈ ਸਥਾਨਾਂ 'ਤੇ ਬਹੁਤ ਭਾਰੀ ਮੀਂਹ ਦੀ ਚਿਤਾਵਨੀ ਹੈ, ਇਨ੍ਹਾਂ ਸਾਰੇ ਸੂਬਿਆਂ ਵਿਚ ਨਾਰੰਗੀ(ORANGE) ਚਿਤਾਵਨੀ ਜਾਰੀ ਹੋਈ ਹੈ ਜਿਸ ਦਾ ਮਤਲਬ ਹੁੰਦਾ ਹੈ ਕਿ ਰਾਹਤ ਅਤੇ ਬਚਾਓ ਲਈ ਕੋਈ ਵੀ ਕਦਮ ਚੁੱਕਣ ਲਈ ਤਿਆਰ ਰਹੋ। ਇਨ੍ਹਾਂ ਇਲਾਕਿਆਂ ਵਿਚ ਹੋਵੇਗੀ ਭਾਰੀ ਤੋਂ ਬਹੁਤ ਭਾਰੀ ਬਾਰਿਸ਼ 9 ਜੂਨ ਦੇ ਦਿਨ ਕੋਂਕਣ, ਗੋਆ ਅਤੇ ਦੱਖਣੀ ਮੱਧ ਮਹਾਰਾਸ਼ਟਰ ਲਈ ਰੈੱਡ ਅਲਰਟ ਜਾਰੀ ਹੋਇਆ ਹੈ, ਇਨ੍ਹਾਂ ਜਗ੍ਹਾ 'ਤੇ ਭਾਰੀ ਤੋਂ ਬਹੁਤ ਭਾਰੀ ਅਤੇ ਕੁਝ ਇਲਾਕਿਆਂ ਵਿਚ ਬਹੁਤ ਜ਼ਿਆਦਾ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਤੱਟੀ ਕਰਨਾਟਕ ਅਤੇ ਕੇਰਲ ਦੇ ਵੀ ਕੁਝ ਸਥਾਨਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਪਹਿਲੀ ਜੂਨ ਤੋਂ ਲੈ ਕੇ 4 ਜੂਨ ਤੱਕ ਦੇਸ਼ ਭਰ ਵਿਚ ਔਸਤਨ 12.1 ਮਿਲੀਮੀਟਰ ਮੀਂਹ ਆਇਆ ਹੈ ਜਦੋਂਕਿ ਆਮ ਤੌਰ 'ਤੇ ਇਸ ਦੌਰਾਨ 11.8 ਮਿਲੀਲੀਟਰ ਬਰਸਾਤ ਹੁੰਦੀ ਹੈ।

More Leatest Stories