ਮਿਜ਼ੌਰਮ 'ਚ ਭਿਆਨਕ ਬੱਸ ਹਾਦਸਾ, 11 ਮਰੇ, 19 ਜ਼ਖਮੀ

Gurjeet Singh

5

June

2018

ਐਜਲ— ਮਿਜ਼ੋਰਮ ਦੇ ਲੁੰਗਲੇਈ ਜ਼ਿਲੇ ਦੇ ਪਾਂਜੌਲ ਪਿੰਡ 'ਚ ਇਕ ਬੱਸ ਦਾ ਅੱਜ ਸਵੇਰੇ ਖੱਡ 'ਚ ਡਿੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ ਅਤੇ 19 ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਬੱਸ ਨੂੰ ਹੈਲਪਰ ਚਲਾ ਰਿਹਾ ਸੀ ਕਿਉਂਕਿ ਡਰਾਈਵਰ ਉਸ ਸਮੇਂ ਸੌ ਰਿਹਾ ਸੀ। ਬੱਸ ਰਾਜ ਦੀ ਰਾਜਧਾਨੀ ਐਜਲ ਤੋਂ ਦੱਖਣੀ ਮਿਜ਼ੋਰਮ ਦੇ ਸਿਆਹਾ ਜ਼ਿਲੇ ਵੱਲ ਜਾ ਰਹੀ ਸੀ। ਨੈਸ਼ਨਲ ਹਾਈਵੇ 54 'ਤੇ ਬੱਸ ਬੇਕਾਬੂ ਹੋਣ ਨਾਲ 500 ਮੀਟਰ ਖੱਡ 'ਚ ਡਿੱਗ ਗਈ। ਪੁਲਸ ਨੇ ਸ਼ੁਰੂਆਤੀ ਰਿਪੋਰਟ 'ਚ ਦੱਸਿਆ ਕਿ 9 ਯਾਤਰੀਆਂ ਦੀ ਮੌਤ ਹੋ ਗਈ, ਜਦੋਂਕਿ ਗੰਭੀਰ ਰੂਪ 'ਚ ਜ਼ਖਮੀ 6 ਲੋਕਾਂ ਨੂੰ ਸੇਰਛਿੱਪ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਬਾਅਦ 'ਚ 2 ਹੋਰ ਯਾਤਰੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 11 ਹੋ ਗਈ ਹੈ। ਬਾਕੀ ਜ਼ਖਮੀਆਂ ਦਾ ਪਾਂਜੌਲ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਜ਼ਿਆਦਾਤਰ ਪੀੜਤ ਸਿਆਹਾ ਜ਼ਿਲੇ ਦੇ ਰਹਿਣ ਵਾਲੇ ਹਨ।

More Leatest Stories