ਸ਼ਿਮਲਾ: ਟੈਂਕਰ ਦੀ ਲਪੇਟ 'ਚ ਆਉਣ ਨਾਲ ਮਹਿਲਾ ਦੀ ਹੋਈ ਮੌਤ

Gurjeet Singh

2

June

2018

ਸ਼ਿਮਲਾ— ਰਾਜਧਾਨੀ ਸ਼ਿਮਲਾ 'ਚ ਮਾਵਲ ਰੋਡ 'ਤੇ ਹਾਦਸਾ ਹੋਇਆ ਹੈ, ਇੱਥੇ ਸ਼ੇਰ-ਏ-ਪੰਜਾਬ ਕੋਲ ਪਾਣੀ ਦੇ ਇਕ ਟੈਂਕਰ ਦੀ ਲਪੇਟ 'ਚ ਮਹਿਲਾ ਆ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟੈਂਕਰ ਪਾਣੀ ਸਪਲਾਈ ਕਰਨ ਜਾ ਰਿਹਾ ਸੀ। ਡ੍ਰਾਈਵਰ ਮਿਰਗੀ ਦਾ ਦੌਰਾ ਪਿਆ, ਜਿਸ ਦੇ ਕਾਰਨ ਟੈਂਕਰ ਬੇਕਾਬੂ ਹੋ ਗਿਆ ਅਤੇ ਮਹਿਲਾ ਇਸ ਟੈਂਕਰ ਦੀ ਲਪੇਟ 'ਚ ਆ ਗਈ। ਜ਼ਖਮੀ ਮਹਿਲਾ ਨੂੰ ਆਈ. ਜੀ. ਐੱਮ. ਸੀ. ਲੈ ਜਾਇਆ ਗਿਆ ਪਰ ਉਸ ਦੇ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਮਹਿਲਾ ਨਾਲ ਇਕ ਛੋਟੀ ਲੜਕੀ ਵੀ ਸੀ। ਮ੍ਰਿਤਕ ਮਹਿਲਾ ਦੀ ਹੁਣ ਤੱਕ ਪਛਾਣ ਨਹੀਂ ਹੋਈ ਹੈ, ਪਰ ਕਿਹਾ ਜਾ ਰਿਹਾ ਹੈ ਕਿ ਉਹ ਉੱਪਰੀ ਸ਼ਿਮਲਾ ਦੀ ਰਹਿਣਾ ਵਾਲੀ ਸੀ। ਜਾਣਕਾਰੀ ਮਤਾਬਕ ਨਾਗਰਿਕ ਸਭਾ ਨੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਮਹਿਲਾ ਦੇ ਪਰਿਵਾਰ ਨੂੰ ਇਹ 25 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਨਾਗਰਿਕ ਸਭਾ ਅਧਿਕਾਰੀ ਵਿਜੇਂਦਰ ਮਹਿਰਾ ਨੇ ਕਿਹਾ ਹੈ ਕਿ ਜਦੋਂ ਪਾਣੀ ਦੀ ਕਮੀ ਦੇ ਕਾਰਨ ਇਨਸਾਨਾਂ ਦੀਆਂ ਮੌਤਾਂ ਸ਼ੁਰੂ ਹੋ ਜਾਣ ਤਾਂ ਨਗਰ ਨਿਗਮ 'ਚ ਭਾਜਪਾ ਅਤੇ ਇਸ ਦੇ ਮੇਅਰ ਅਤੇ ਡਿਪਟੀ ਮੇਅਰ ਨੂੰ ਸੱਤਾ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਗਰ ਨਿਗਮ ਨੂੰ ਸੰਵੇਦਨਸ਼ੀਲਤਾ ਦਿਖਾਉਂਦੇ ਹੋਏ ਆਪਣੀ ਕਾਰਜ ਪ੍ਰਣਾਲੀ ਨੂੰ ਸਹੀ ਕਦਮ ਚੁੱਕਣੇ ਚਾਹੀਦੇ ਹਨ।

More Leatest Stories