ਸੀ. ਬੀ. ਆਈ. ਦੇ ਰਿਕਾਰਡ ਰੂਮ 'ਚ ਲੱਗੀ ਭਿਆਨਕ ਅੱਗ

Gurjeet Singh

2

June

2018

ਨੋਏਡਾ— ਨੋਏਡਾ ਦੇ ਸੈਕਟਰ 63 ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਰਿਕਾਰਡ ਰੂਮ 'ਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ, ਜਿਸ 'ਚ ਬੈਂਕ ਨੇ ਮਹੱਤਵਪੂਰਨ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਕਰੀਬ 9 ਘੰਟੇ ਦੀ ਮਿਹਨਤ ਤੋਂ ਬਾਅਦ ਫਾਇਗ ਬ੍ਰਿਗੇਡ ਵਿਭਾਗ ਦੀਆਂ 10 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਜਾਣਕਾਰੀ ਮੁਤਾਬਕ ਮੁੱਖ ਫਾਇਰਫਾਰਮ ਅਧਿਕਾਰੀ ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ 63ਵੇਂ ਸਟੇਟ ਬੈਂਕ ਆਫ ਇੰਡੀਆ ਦਾ ਰਿਕਾਰਡ ਰੂਮ ਹੈ, ਇੱਥੇਂ ਬੈਂਕ ਦੀਆਂ ਫਾਈਲਾਂ ਰੱਖੀਆਂ ਜਾਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਬੈਂਕ ਦੇ ਸਟੋਰ 'ਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦੀ ਸੂਚਨਾ ਪਾ ਕੇ ਫਾਇਰ ਬ੍ਰਿਗੇਡ ਵਿਭਾਗ ਦੀਆਂ 10 ਗੱਡੀਆਂ ਮੌਕੇ 'ਤੇ ਪਹੁੰਚੀਆਂ। ਉਨ੍ਹਾਂ ਨੇ ਦੱਸਿਆ ਕਿ ਦੇਰ ਰਾਤ ਤੋਂ ਅੱਜ ਸਵੇਰੇ 120 ਵਜੇ ਤੱਕ ਫਾਇਰ ਬ੍ਰਿਗੇਡ ਵਿਭਾਗ ਅੱਗ ਬੁਝਾਉਣ 'ਚ ਜੁੱਟਿਆ ਰਿਹਾ। ਇਸ ਘਟਨਾ 'ਚ ਬੈਂਕ ਦੇ ਮਹੱਤਵਪੂਰਨ ਦਸਤਾਵੇਜ਼ ਸੜਕੇ ਸੁਆਹ ਹੋ ਗਏ।

More Leatest Stories