ਕਿਸਾਨ ਅੰਦੋਲਨ ਨੂੰ ਰਾਹੁਲ ਦਾ ਸਮਰਥਨ, ਕਿਹਾ-ਅਸੀਂ ਅਨੰਦਾਤਿਆਂ ਦੇ ਨਾਲ ਹਾਂ

Gurjeet Singh

2

June

2018

ਨੈਸ਼ਨਲ ਡੈਸਕ— ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਰਾਸ਼ਟਰੀ ਕਿਸਾਨ ਮਹਾਸੰਘ ਵਲੋਂ ਬੁਲਾਈ ਗਈ ਰਾਸ਼ਟਰਵਿਆਪੀ ਹੜਤਾਲ ਦਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਦੀ ਲੜਾਈ 'ਚ ਕਾਂਗਰਸ ਉਨ੍ਹਾਂ ਦੇ ਨਾਲ ਖੜੀ ਹੋਵੇਗੀ। ਰਾਹੁਲ ਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਨਰਿੰਦਰ ਮੋਦੀ ਸਰਕਾਰ ਖੇਤੀਬਾੜੀ ਸੰਕਟ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਰਾਹੁਲ ਨੇ ਟਵੀਟ ਕੀਤਾ ਕਿ ਸਾਡੇ ਦੇਸ਼ 'ਚ ਹਰ ਰੋਜ਼ 35 ਕਿਸਾਨ ਖੁਦਕੁਸ਼ੀਆਂ ਕਰਦੇ ਹਨ। ਖੇਤੀਬਾੜੀ ਖੇਤਰ 'ਤੇ ਛਾਏ ਸੰਕਟ ਵੱਲ ਕੇਂਦਰ ਸਰਕਾਰ ਦਾ ਧਿਆਨ ਖਿੱਚਣ ਲਈ ਕਿਸਾਨ ਭਰਾ 10 ਦਿਨ ਦਾ ਅੰਦੋਲਨ ਕਰਨ ਲਈ ਮਜ਼ਬੂਰ ਹਨ। ਰਾਹੁਲ ਨੇ ਕਿਹਾ ਕਿ ਸਾਡੇ ਅੰਨਦਾਤਾਵਾਂ ਦੇ ਹੱਕ ਦੀ ਲੜਾਈ 'ਚ ਉਨ੍ਹਾਂ ਨਾਲ ਖੜੇ ਹੋਣ ਲਈ 6 ਜੂਨ ਨੂੰ ਮੰਦਸੌਰ 'ਚ ਕਿਸਾਨ ਰੈਲੀ ਨੂੰ ਸੰਬੋਧਿਤ ਕਰਾਂਗਾ. ਦੱਸ ਦਈਏ ਕਿ ਮੰਦਸੌਰ 'ਚ ਪਿਛਲੇ ਸਾਲ ਕਿਸਾਨਾਂ 'ਤੇ ਹੋਈ ਪੁਲਸ ਗੋਲੀਬਾਰੀ ਦੀ ਪਹਿਲੀ ਬਰਸੀ 'ਤੇ ਰਾਹੁਲ ਕਿਸਾਨਾਂ ਦੀ ਰੈਲੀ ਨੂੰ ਸੰਬੋਧਿਤ ਕਰਨਗੇ।

More Leatest Stories