10ਵੀਂ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ, ਤਿੰਨ ਗ੍ਰਿਫਤਾਰ

Gurjeet Singh

2

June

2018

ਸੋਨੀਪਤ— 10ਵੀਂ ਦੀ ਇਕ ਵਿਦਿਆਰਥਣ ਨਾਲ ਗੈਂਗ-ਰੇਪ ਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਦੇ ਮਾਮਲੇ 'ਚ ਪੁਲਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਸਿਟੀ ਥਾਣਾ ਇਲਾਕੇ ਦੇ ਅੰਦਰ ਪੈਂਦੇ ਗੋਹਾਨਾ-ਸੋਨੀਪਤ ਰੋਡ 'ਤੇ ਸਥਿਤ ਇਕ ਬਸਤੀ 'ਚ ਰਹਿਣ ਵਾਲੀ 10ਵੀਂ ਦੀ ਵਿਦਿਆਰਥਣ ਦੇ ਨਾਲ ਤਿੰਨ ਨੌਜਵਾਨਾਂ ਨੇ ਬਲਾਤਕਾਰ ਕੀਤਾ ਤੇ ਉਹ ਵਿਦਿਆਰਥਣ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਵਿਦਿਆਰਥਣ ਦੀ ਮਾਂ ਦੀ ਸ਼ਿਕਾਇਤ 'ਤੇ ਗੋਹਾਨਾ ਸਿਟੀ ਥਾਣਾ ਪੁਲਸ ਨੇ ਤਿੰਨ ਨੌਜਵਾਨਾਂ ਦੇ ਖਿਲਾਫ ਪੋਕਸੋ ਐਕਟ ਸਣੇ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਤਿੰਨਾਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਵਿਦਿਆਰਥਣ ਦਾ ਸਿਵਲ ਹਸਪਤਾਲ ਮੈਡੀਕਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਰੇਪ ਦੀ ਪੁਸ਼ਟੀ ਕੀਤੀ। ਸਿਟੀ ਥਾਣਾ ਇੰਚਾਰਜ ਕੁਲਦੀਪ ਦੇਸਵਾਲ ਨੇ ਦੱਸਿਆ ਕਿ ਪਾਨੀਪਤ ਰੋਡ 'ਤੇ ਇਕ ਬਸਤੀ 'ਚ ਰਹਿਣ ਵਾਲੀ 10ਵੀਂ ਦੀ ਵਿਦਿਆਰਥਣ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਗੁਆਂਢ 'ਚ ਰਹਿਣ ਵਾਲੇ ਇਕ ਨੌਜਵਾਨ ਨੇ ਉਸ ਨੂੰ ਬਹਾਨੇ ਨਾਲ ਨੇੜੇ ਦੇ ਇਕ ਖਾਲੀ ਘਰ 'ਚ ਬੁਲਾਇਆ ਤੇ ਉਸ ਨਾਲ ਬਲਾਤਕਾਰ ਕੀਤਾ ਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਵੀਡੀਓ ਵਾਇਰਲ ਹੋਣ ਦੇ ਡਰ ਨਾਲ ਵਿਦਿਆਰਥਣ ਚੁੱਪ ਰਹੀ। ਕੁਝ ਦਿਨ ਬਾਅਦ ਨੌਜਵਾਨ ਨੇ ਉਸ ਨੂੰ ਫਿਰ ਬੁਲਾਇਆ ਤੇ ਜਦੋਂ ਲੜਕੀ ਉਥੇ ਪਹੁੰਚੀ ਤਾਂ ਦੋ ਨੌਜਵਾਨ ਪਹਿਲਾਂ ਤੋਂ ਹੀ ਉਥੇ ਮੌਜੂਦ ਸਨ ਤੇ ਉਨ੍ਹਾਂ ਨੇ ਲੜਕੀ ਨਾਲ ਜ਼ਬਰਦਸਤੀ ਕਰਨ ਲੱਗੇ। ਪੀੜਤਾ ਉਥੋਂ ਭੱਜ ਨਿਕਲੀ ਤੇ ਸਾਰੀ ਗੱਲ ਆਪਣੀ ਮਾਂ ਨੂੰ ਜਾ ਦੱਸੀ। ਵਿਦਿਆਰਥਣ ਦੀ ਮਾਂ ਉਸ ਨੂੰ ਲੈ ਕੇ ਥਾਣੇ ਗਈ ਤੇ ਇਸ ਮਾਮਲੇ 'ਚ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ।

More Leatest Stories