ਤਿੰਨ ਦੇਸ਼ਾਂ ਦੀ ਸਫਲ ਯਾਤਰਾ ਕਰ ਵਾਪਸ ਭਾਰਤ ਪਰਤੇ PM ਮੋਦੀ

Gurjeet Singh

2

June

2018

ਸਿੰਗਾਪੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ ਇੰਡੋਨੇਸ਼ੀਆ, ਮਲੇਸ਼ੀਆ ਅਤੇ ਸਿੰਗਾਪੁਰ ਦੀ ਮਹੱਤਵਪੂਰਨ ਅਤੇ ਸਫਲ ਯਾਤਰਾ ਸਮਾਪਤ ਕਰਨ ਤੋਂ ਬਾਅਦ ਅੱਜ ਸਵਦੇਸ਼ ਰਵਾਨਾ ਹੋਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਨਾਲ ਭਾਰਤ ਦੀ ਐਕਟ ਈਸਟ ਪਾਲਿਸੀ ਨੂੰ ਗਤੀ ਮਿਲੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਤਿੰਨ ਦੇਸ਼ਾਂ ਇੰਡੋਨੇਸ਼ੀਆ ਮਲੇਸ਼ੀਆ ਅਤੇ ਸਿੰਗਾਪੁਰ ਦੀ ਅਹਿਮ ਅਤੇ ਸਫਲ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਲਈ ਰਵਾਨਾ ਹੋ ਚੁਕੇ ਹਨ। ਮੋਦੀ ਨੇ ਸਿੰਗਾਪੁਰ ਦੀ ਤਿੰਨ ਰੋਜ਼ਾ ਯਾਤਰਾ ਦੌਰਾਨ ਇਥੋਂ ਦੇ ਪ੍ਰਧਾਨ ਮੰਤਰੀ ਲੀ ਐੱਚ ਲੁੰਗ ਨਾਲ ਵਿਆਪਕ ਗੱਲਬਾਤ ਕੀਤੀ ਅਤੇ ਏਸ਼ੀਆ ਦੇ ਅਹਿਮ ਰੱਖਿਆ ਅਤੇ ਰਣਨੀਤਕ ਮਾਮਲਿਆਂ ਦੇ ਸੰਮੇਲਨ ਸਾਂਗ੍ਰੀ ਲਾ ਨਾਲ ਗੱਲਬਾਤ ਨੂੰ ਸੰਬੋਧਿਤ ਕੀਤਾ। ਸਿੰਗਾਪੁਰ ਦੀ ਯਾਤਰਾ ਦੇ ਆਖਿਰੀ ਦਿਨ ਮੋਦੀ ਨੇ ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨਾਲ ਵੀ ਮੁਲਾਕਾਤ ਕੀਤੀ ਅਤੇ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ। ਉਹ ਚਾਂਗੀ ਨੌਸੈਨਿਕ ਅੱਡੇ 'ਤੇ ਵੀ ਗਏ ਅਤੇ ਉਥੇ ਭਾਰਤੀ ਨੌਸੈਨਾ ਅਤੇ ਰਾਇਲ ਸਿੰਗਾਪੁਰ ਨੌਸੈਨਾ ਦੇ ਅਧਿਕਾਰੀਆਂ ਨਾਲ ਵੀ ਉਨ੍ਹਾਂ ਨੇ ਮੁਲਾਕਾਤ ਕੀਤੀ। ਮੋਦੀ ਮਲੇਸ਼ੀਆ 'ਚ ਥੋੜੀ ਦੇਰ ਰੁਕਣ ਤੋਂ ਬਾਅਦ ਸਿੰਗਾਪੁਰ ਪਹੁੰਚੇ ਸਨ। ਮਲੇਸ਼ੀਆ 'ਚ ਉਨ੍ਹਾਂ ਨੇ 92 ਸਾਲਾਂ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੂੰ ਚੋਣਾਂ 'ਚ ਜ਼ਬਰਦਸਤ ਜਿੱਤ ਲਈ ਨਿਜੀ ਤੌਰ 'ਤੇ ਵਧਾਈ ਦਿੱਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਦੋ ਪੱਖੀ ਕੂਟਨੀਤਕ ਸੰਬੰਧਾਂ ਨੂੰ ਮਜ਼ਬੂਤ ਕਰਨ 'ਤੇ ਰਚਨਾਤਮਕ ਚਰਚਾ ਕੀਤੀ। ਇਡੋਨੇਸ਼ੀਆ ਦੀ ਪਹਿਲੀ ਅਧਿਕਾਰਿਕ ਯਾਤਰਾ ਦੌਰਾਨ ਮੋਦੀ ਨੇ ਰਾਸ਼ਟਰਪਤੀ ਜੋਕੋ ਵਿਦੋਦੋ ਦੇ ਨਾਲ ਰਚਨਾਤਮਕ ਚਰਚਾ ਕੀਤੀ। ਭਾਰਤ ਅਤੇ ਇਡੋਨੇਸ਼ੀਆ ਨੇ ਰੱਖਿਆ ਸਹਿਯੋਗ ਮਜ਼ਬੂਤ ਕਰਨ ਸਮੇਤ 15 ਸਮਝੌਤਿਆਂ 'ਤੇ ਦਸਤਖਤ ਕੀਤੇ ਅਤੇ ਹਿੰਦ ਪ੍ਰਸ਼ਾਂਤ ਖੇਤਰ 'ਚ ਨੌਵਾਹਨ ਦੀ ਸੁਤੰਤਰਤਾ ਦੀ ਅਪੀਲ ਕੀਤੀ।

More Leatest Stories