ਇਨ੍ਹਾਂ 5 ਵੱਡੇ ਹਸਪਤਾਲਾਂ ਨੂੰ ਮਿਲਿਆ 600 ਕਰੋੜ ਜੁਰਮਾਨੇ ਦਾ ਨੋਟਿਸ

Gurjeet Singh

30

May

2018

ਨਵੀਂ ਦਿੱਲੀ — ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦਾ ਇਲਾਜ ਨਾ ਕਰਨ ਦੇ ਦੋਸ਼ ਵਿਚ ਦਿੱਲੀ ਦੇ 5 ਹਸਪਤਾਲਾਂ ਨੂੰ ਨੋਟਿਸ ਭੇਜਿਆ ਗਿਆ ਹੈ। ਜੁਰਮਾਨੇ ਲਗਾਏ ਗਏ ਹਨ ਕਿਉਂਕਿ ਦਿੱਲੀ ਦੇ ਕੁਝ ਹਸਪਤਾਲਾਂ ਨੇ ਗਰੀਬਾਂ ਦਾ ਮੁਫ਼ਤ ਇਲਾਜ ਨਹੀਂ ਕੀਤਾ। ਇਨ੍ਹਾਂ ਹਸਪਤਾਲਾਂ ਨੂੰ 600 ਕਰੋੜ ਰੁਪਏ ਦੀ ਰਿਕਵਰੀ ਦਾ ਨੋਟਿਸ ਭੇਜਿਆ ਗਿਆ ਹੈ। ਇਨ੍ਹਾਂ ਸਾਰੇ ਹਸਪਤਾਲਾਂ 'ਤੇ ਇਲਜ਼ਾਮ ਲੱਗੇ ਹਨ ਕਿ ਉਨ੍ਹਾਂ ਨੇ ਗਰੀਬਾਂ ਨੂੰ ਮੁਫਤ ਇਲਾਜ ਮੁਹੱਈਆ ਨਹੀਂ ਕਰਵਾਇਆ। ਪੈਸੇ ਜਮ੍ਹਾਂ ਕਰਾਉਣ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਦਿੱਲੀ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ. ਕਿਰਤੀ ਭੂਸ਼ਣ ਨੇ ਦੱਸਿਆ ਕਿ ਪਿਛਲੇ ਸਾਲ ਵਿਧਾਨ ਸਭਾ ਕਮੇਟੀ ਨੇ ਨਿਰੀਖਣ ਦੌਰਾਨ ਈ.ਡਬਲਿਊ.ਐਸ ਸ਼੍ਰੇਣੀ ਨੂੰ ਲੈ ਕੇ ਕਈ ਖਾਮੀਆਂ ਉਜਾਗਰ ਕੀਤੀਆਂ ਸਨ। ਵਿਧਾਇਕ ਸੌਰਭ ਭਾਰਦਵਾਜ ਦੀ ਪ੍ਰਧਾਨਗੀ ਵਿਚ ਕਮੇਟੀ ਨੇ 5 ਹਸਪਤਾਲਾਂ ਦਾ ਨਿਰੀਖਣ ਕੀਤਾ ਸੀ। ਕਮੇਟੀ ਦੀ ਰਿਪੋਰਟ ਦੇ ਅਧਾਰ 'ਤੇ ਦਿੱਲੀ ਸਰਕਾਰ ਨੇ ਮੈਕਸ ਹਸਪਤਾਲ 'ਤੇ 11 ਕਰੋੜ, ਪੁਸ਼ਪਾਵਤੀ ਸਿੰਘਾਨੀਆ ਹਸਪਤਾਲ ਐਂਡ ਰਿਸਰਚ ਇੰਸਟੀਚਿਊਟ 'ਤੇ 10.6 ਕਰੋੜ, ਧਰਮਸ਼ਿਲਾ ਕੈਂਸਰ ਹਸਪਤਾਲ 'ਤੇ 17.8 ਕਰੋੜ, ਸ਼ਾਂਤੀ ਮੁਕੰਦ ਹਸਪਤਾਲ 'ਤੇ 36.3 ਕਰੋੜ ਅਤੇ ਐਸਕਾਰਟ ਓਖਲਾ ਹਸਪਤਾਲ 'ਤੇ 503 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਸ ਤੋਂ ਬਾਅਦ ਹਸਪਤਾਲਾਂ ਦੇ ਜਵਾਬ ਵੀ ਮੰਗੇ ਗਏ। ਇਸ ਪ੍ਰਕਿਰਿਆ ਵਿਚ ਕਈ ਮਹੀਨੇ ਲੰਘ ਜਾਣ ਤੋਂ ਬਾਅਦ ਵਿਭਾਗ ਨੇ ਹਸਪਤਾਲਾਂ ਨੂੰ ਜੁਰਮਾਨਾ ਭਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।

More Leatest Stories