ਜੰਮੂ ਦੇ ਸਾਂਭਾ ਸੈਕਟਰ 'ਚ ਦਰਦਨਾਕ ਸੜਕ ਹਾਦਸਾ, 6 ਦੀ ਮੌਤ

Gurjeet Singh

25

May

2018

ਗੁਰਦਾਸਪੁਰ— ਜ਼ਿਲਾ ਗੁਰਦਾਸਪੁਰ ਦੇ ਬਟਾਲਾ ਨੇੜੇ ਇਕ ਹੀ ਪਿੰਡ ਦੇ ਇਕ ਹੀ ਪਰਿਵਾਰ ਦੇ 4 ਮੈਬਰਾਂ ਸਮੇਤ 1 ਸਾਲ ਦੇ ਬੱਚੇ ਦੀ ਜੰਮੂ ਤੋਂ ਵਾਪਸ ਆਉਂਦੇ ਸਮੇਂ ਸਾਂਬਾ ਨੇੜੇ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਪਰਿਵਾਰ ਜੰਮੂ ਕਸ਼ਮੀਰ 'ਚ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਏ ਸਨ। ਉਥੋਂ ਤੋਂ ਵਾਪਸ ਆਉਂਦੇ ਸਮੇਂ ਗੱਡੀ 'ਚ 9 ਲੋਕ ਸਵਾਰ ਸਨ, ਜਿਨ੍ਹਾਂ 'ਚ 6 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 2 ਮੈਂਬਰ ਜੰਮੂ ਦੇ ਰਹਿਣ ਵਾਲੇ ਸਨ। ਇਸ ਹਾਦਸੇ 'ਚ ਮਰਨ ਵਾਲੇ ਲੋਕਾਂ ਦੇ ਘਰ ਐਸ.ਡੀ ਐਮ ਬਟਾਲਾ ਦੁੱਖ ਪ੍ਰਗਟ ਕਰਨ ਪੁੱਜੇ। ਬਟਾਲਾ ਦੇ ਪਿੰਡ ਅਹਿਮਦਾਬਾਦ ਦੇ ਰਹਿਣ ਵਾਲੇ ਲਵਦੀਪ ਸਿੰਘ ਆਪਣੀ ਇਨੋਵਾ ਗੱਡੀ 'ਚ ਆਪਣੇ ਪਰਿਵਰਕ ਮੈਬਰਾਂ ਅਤੇ ਰਿਸ਼ਤੇਦਾਰਾਂ ਨਾਲ ਜੰਮੂ 'ਚ ਰਹਿਣ ਵਾਲੇ ਰਿਸ਼ਤੇਦਾਰ ਨੂੰ ਮਿਲਣ ਗਏ ਸਨ। ਬੀਤੀ ਦੇਰ ਰਾਤੀ ਜਦੋਂ ਵਾਪਸ ਆ ਰਹੇ ਸਨ ਤਾਂ ਸਾਂਬਾ ਨੇੜੇ ਗੱਡੀ ਬੇਕਾਬੂ ਹੋ ਗਈ ਅਤੇ ਰਸਤੇ 'ਚ ਡਿਵਾਈਡਰ ਨਾਲ ਟਕਰਾ ਗਈ। ਡਿਵਾਈਡਰ ਨਾਲ ਟਕਰਾਉਂਦੇ ਹੀ ਗੱਡੀ ਪਲਟ ਗਈ ਅਤੇ ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਜਿਸ ਤਰ੍ਹਾਂ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਘਰ ਪੁੱਜੀਆਂ, ਪੂਰਾ ਮਾਹੌਲ ਦੁੱਖ ਭਰਿਆ ਹੋ ਗਿਆ। ਪੂਰਾ ਪਿੰਡ ਇਸ ਹਾਦਸੇ ਨੂੰ ਲੈ ਕੇ ਦੁੱਖ ਪ੍ਰਗਟ ਕਰ ਰਿਹਾ ਹੈ। ਐਸ.ਡੀ.ਐਮ ਬਟਾਲਾ ਵੀ ਦੁੱਖ ਪ੍ਰਗਟ ਕਰਨ ਮ੍ਰਿਤਕ ਦੇ ਘਰ ਪੁੱਜੇ।

More Leatest Stories