ਜੋਧਪੁਰ 'ਚ 3 ਮੰਜ਼ਲਾਂ ਇਮਾਰਤ ਡਿੱਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ

Gurjeet Singh

22

May

2018

ਜੋਧਪੁਰ— ਜੋਧਪੁਰ ਦੇ ਸਰਦਾਰਪੁਰਾ ਇਲਾਕੇ 'ਚ ਮੰਗਲਵਾਰ ਦੁਪਹਿਰ ਨੂੰ ਤਿੰਨ ਮੰਜ਼ਲਾਂ ਇਮਾਰਤ ਡਿੱਗ ਗਈ। ਇਮਾਰਤ ਦੇ ਮਲਬੇ 'ਚ 10 ਤੋਂ 15 ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਹੈ। ਇਮਾਰਤ ਡਿੱਗਣ ਦੀ ਸੂਚਨਾ 'ਤੇ ਪੁਲਸ, ਪ੍ਰਸ਼ਾਸਨ ਅਤੇ ਬਚਾਅ ਟੀਮ ਮੌਕੇ 'ਤੇ ਪੁੱਜੀ ਅਤੇ ਰਾਹਤ ਕੰਮ ਸ਼ੁਰੂ ਕੀਤਾ। ਮੌਕੇ 'ਤੇ ਜੇ.ਸੀ.ਬੀ ਨਾਲ ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਹਾਦਸੇ 'ਤੇ ਸਾਬਕਾ ਮੁੱਖਮੰਤਰੀ ਅਸ਼ੋਕ ਗਹਿਲੋਤ ਨੇ ਦੁੱਖ ਪ੍ਰਗਟ ਕੀਤਾ ਹੈ। ਗਹਿਲੋਤ ਨੇ ਜੋਧਪੁਰ ਕਲੈਕਟ੍ਰੇਟ ਨਾਲ ਫੋਨ 'ਤੇ ਗੱਲ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਲਈ। ਹਾਦਸਾ ਸਰਦਾਰਪੁਰਾ ਬੀ-ਰੋਡ 'ਤੇ ਹੋਇਆ। ਉਥੇ ਕਰੀਬ 11.15 ਵਜੇ ਇਕ ਇਮਾਰਤ ਹੇਠਾਂ ਡਿੱਗ ਗਈ। ਜਿੱਥੇ ਇਮਾਰਤ ਡਿੱਗੀ ਉਥੇ ਇਕ ਹੋਰ ਮਕਾਨ ਦੀ ਨੀਂਹ ਪੁੱਟੀ ਜਾ ਰਹੀ ਸੀ। ਨੀਂਹ ਖੁਦਾਈ ਦੌਰਾਨ ਅਚਾਨਕ ਤਿੰਨ ਮੰਜ਼ਲਾਂ ਇਮਾਰਤ ਡਿੱਗ ਗਈ। ਇਮਾਰਤ ਦੇ ਹੇਠਾਂ ਇਕ ਕਿਰਾਏ ਦੀ ਦੁਕਾਨ ਸੀ ਉਹ ਵੀ ਢਹਿ ਗਈ।

More Leatest Stories