ਲਸ਼ਕਰ-ਏ-ਤੌਇਬਾ ਦੇ ਅੱਤਵਾਦੀ ਖਿਲਾਫ 'NIA' ਦੀ ਸਪੈਸ਼ਲ ਕੋਰਟ 'ਚ ਚਾਰਜਸ਼ੀਟ ਦਾਖਲ

Gurjeet Singh

18

May

2018

ਸ਼੍ਰੀਨਗਰ— ਲਸ਼ਕਰ-ਏ-ਤੌਇਬਾ ਦੇ ਅੱਤਵਾਦੀ ਮੁਹੰਮਦ ਆਮਿਰ ਦੇ ਖਿਲਾਫ ਐੈੱਨ.ਆਈ.ਏ. ਦੀ ਇਕ ਸਪੈਸ਼ਲ ਕੋਰਟ ਨੇ ਚਾਰਜਸ਼ੀਟ ਦਾਖਲ ਕੀਤੀ ਹੈ। ਐੈੱਨ.ਆਈ.ਏ. ਦੀ ਇਸ ਚਾਰਜਸ਼ੀਟ 'ਚ ਆਮਿਰ ਦੇ ਖਿਲਾਫ ਦੋਸ਼ ਹੈ ਕਿ ਆਮਿਰ ਗੋਲੀ, ਬਾਰੂਦ ਅਤੇ ਬੰਦੂਕ ਨਾਲ ਗੈਰ-ਤਰੀਕੇ ਨਾਲ ਪਾਕਿਸਤਾਨ ਵੱਲੋਂ ਭਾਰਤ 'ਚ ਦਾਖਲ ਹੋਇਆ ਸੀ ਅਤੇ ਉਹ ਦੇਸ਼ ਦੇ ਕਈ ਹਿੱਸਿਆਂ 'ਚ ਅੱਤਵਾਦੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦਾ ਸੀ। ਉਸ ਨਾਲ 3 ਸਹਿਯੋਗੀ ਸੁਰੱਖਿਆ ਫੋਰਸ ਦੇ ਨਾਲ ਹੋਏ ਐਨਕਾਊਂਟਰ ਢੇਰ ਹੋ ਗਏ ਸਨ। ਆਮਿਰ ਦੀ ਟ੍ਰੇਨਿੰਗ ਅੱਤਵਾਦੀ ਸੰਗਠਨ ਲਸ਼ਕਰ-ਏ-ਤੌਇਬਾ ਵੱਲੋਂ ਹੋਈ ਸੀ। ਆਮਿਰ ਨੂੰ ਇਸ ਸਿਲਸਿਲੇ 'ਚ 24 ਨਵੰਬਰ, 2017 ਨੂੰ ਮਾਗਮ, ਹੰਦਵਾੜਾ ਤੋਂ ਗ੍ਰਿਫਤਾਰ ਕੀਤਾ ਸੀ।

More Leatest Stories