ਪੰਚਕੂਲਾ ਹਿੰਸਾ 'ਚ ਹਨੀਪ੍ਰੀਤ ਨੂੰ ਇਸ ਕਾਰਨ ਮਿਲ ਸਕਦੀ ਹੈ ਰਾਹਤ

Gurjeet Singh

18

May

2018

ਨਵੀਂ ਦਿੱਲੀ—ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਦੇਸ਼ ਧਰੋਹ ਦੇ ਦੋਸ਼ਾਂ ਤੋਂ ਰਾਹਤ ਮਿਲ ਸਕਦੀ ਹੈ। ਉਸ ਦੇ ਨਾਲ ਹੀ ਪੰਚਕੂਲਾ 'ਚ ਰਾਮ ਰਹੀਮ ਨਵੀਂ ਦਿੱਲੀ— ਸਾਧਵੀ ਯੋਨ ਸ਼ੋਸ਼ਣ ਮਾਮਲੇ 'ਚ ਜੇਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਦੇਸ਼ ਧਰੋਹ ਦੇ ਦੋਸ਼ਾਂ ਤੋਂ ਰਾਹਤ ਮਿਲ ਸਕਦੀ ਹੈ। ਹਨੀਪ੍ਰੀਤ ਤੋਂ ਇਲਾਵਾ ਪੰਚਕੂਲਾ ਹਿੰਸਾ 'ਚ ਸ਼ਾਮਲ ਰਹੇ ਰਾਮ ਰਹੀਮ ਦੇ ਕੁੱਝ ਭਗਤਾਂ ਨੂੰ ਵੀ ਦੇਸ਼ਧਰੋਹ ਦੇ ਦੋਸ਼ ਤੋਂ ਮੁਕਤ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਅਜਿਹਾ ਉਨ੍ਹਾਂ ਖਿਲਾਫ ਪ੍ਰਮਾਣਿਕ ਸਬੂਤ ਨਾ ਮਿਲਣ ਦੇ ਚੱਲਦੇ ਹੋਵੇਗਾ। ਹਨੀਪ੍ਰੀਤ ਖਿਲਾਫ ਕੋਈ ਪ੍ਰਮਾਣਿਕ ਸਬੂਤ ਨਹੀਂ ਮੀਡੀਆ ਰਿਪੋਰਟਾਂ ਮੁਤਾਬਕ ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਹਨੀਪ੍ਰੀਤ ਖਿਲਾਫ ਇਸ ਮਾਮਲੇ 'ਚ ਕੋਈ ਪ੍ਰਮਾਣਿਕ ਸਬੂਤ ਨਹੀਂ ਮਿਲਿਆ ਹੈ। ਤੁਹਾਨੂੰ ਦੱਸ ਦਈਏ ਕਿ ਪੰਚਕੂਲਾ 'ਚ ਹਿੰਸਾ ਭੜਕਾਉਣ ਦੇ ਦੋਸ਼ 'ਚ ਹਨੀਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਥੇ ਹੀ ਕੁੱਲ 1200 ਪੇਜ਼ਾਂ ਦੀ ਚਾਰਜਸ਼ੀਟ 'ਚ ਹਨੀਪ੍ਰੀਤ ਸਮੇਤ 15 ਹੋਰ ਲੋਕਾਂ ਨੂੰ ਪੰਚਕੂਲਾ 'ਚ ਦੰਗੇ ਅਤੇ ਹਿੰਸਾ ਦੀ ਘਟਨਾ ਲਈ ਦੋਸ਼ੀ ਮੰਨਿਆ ਗਿਆ ਹੈ। ਇਸ 'ਚ ਹਨੀਪ੍ਰੀਤ 'ਤੇ ਗੰਭੀਰ ਦੋਸ਼ ਲਗਾਏ ਗਏ ਹਨ। ਇਨ੍ਹਾਂ ਲੋਕਾਂ ਖਿਲਾਫ ਦਰਜ ਹੋਇਆ ਸੀ ਮੁਕੱਦਮਾ ਹਨੀਪ੍ਰੀਤ ਖਿਲਾਫ ਐੱਫ. ਆਈ. ਆਰ. ਨੰਬਰ 345 'ਚ ਚਲਾਨ ਪੇਸ਼ ਕੀਤਾ ਗਿਆ ਸੀ। ਇਸ ਚਾਰਜਸ਼ੀਟ 'ਚ ਕੁੱਲ 67 ਲੋਕਾਂ ਨੂੰ ਗਵਾਹ ਬਣਾਇਆ ਗਿਆ। ਦੋਸ਼ ਪੱਤਰ ਦੇ 3 ਪੇਜ਼ਾਂ 'ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਡੇਰੇ ਦੇ 6 ਸੁਰੱਖਿਆ ਕਰਮਚਾਰੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜਿਨ੍ਹਾਂ ਦੋਸ਼ੀਆਂ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਉਨ੍ਹਾਂ 'ਚ ਹਨੀਪ੍ਰੀਤ ਇੰਸਾਂ, ਉਸ ਦੀ ਸਾਥਣ ਸੁਖਦੀਪ ਕੌਰ, ਰਾਕੇਸ਼ ਕੁਮਾਰ ਅਰੋੜਾ, ਸੁਰਿੰਦਰ ਧੀਮਾਨ ਇੰਸਾਂ, ਚਮਕੌਰ ਸਿੰਘ, ਦਾਨ ਸਿੰਘ, ਗੋਵਿੰਦ ਰਾਮ, ਪ੍ਰਦੀਪ ਗੋਇਲ ਇੰਸਾਂ ਅਤੇ ਖੈਰਾਤੀ ਲਾਲ 'ਤੇ ਕਈ ਧਾਰਾਵਾਂ ਦੇ ਤਹਿਤ ਕੇਸ ਦਰਜ ਹਨ। ਦੋਸ਼ੀਆਂ ਖਿਲਾਫ ਆਈ. ਪੀ. ਸੀ. ਦੀ ਧਾਰਾ 121, 121 ਏ, 216, 145,150,151,152,153 ਅਤੇ 120 ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਇਸ ਕਾਰਨ ਪਹਿਲਾਂ ਵੀ ਖਾਰਜ ਹੋਏ ਸਨ 53 ਡੇਰਾ ਸਮਰਥਕਾਂ ਖਿਲਾਫ ਦੇਸ਼ਧਰੋਹ ਦੇ ਦੋਸ਼ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 19 ਫਰਵਰੀ 2018 ਨੂੰ ਪੰਚਕੂਲਾ ਦੀ ਅਦਾਲਤ 53 ਡੇਰਾ ਸਮਰਥਕਾਂ ਖਿਲਾਫ ਦੇਸ਼ਧਰੋਹ ਦਾ ਦੋਸ਼ ਖਾਰਜ ਕੀਤਾ ਗਿਆ ਸੀ। ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਰਹੀ ਸੀ ਕਿ ਪੁਲਸ ਹਿੰਸਾ ਫੈਲਾਉਣ ਦੀ ਸਾਜਿਸ਼ 'ਚ ਸ਼ਾਮਲ ਹੋਏ ਲੋਕਾਂ ਦੇ ਦੋਸ਼ਾਂ ਨੂੰ ਸਾਬਤ ਕਰਨ ਦਾ ਸਬੂਤ ਜਾਂ ਸੀ. ਸੀ. ਟੀ. ਵੀ. ਫੁਟੇਜ ਪੇਸ਼ ਕਰਨ 'ਚ ਅਸਫਲ ਰਹੀ ਸੀ। ਜਿਸ ਦੇ ਚਲਦੇ ਡੇਰਾ ਸਮਰਥਕਾਂ 'ਤੇ ਦੇਸ਼ਧਰੋਹ ਦੇ ਦੋਸ਼ ਹਟਾ ਲਏ ਗਏ ਸਨ। ਹਾਲਾਂਕਿ ਇਨ੍ਹਾ 53 ਡੇਰਾ ਸਮਰਥਕਾਂ ਖਿਲਾਫ ਜੋ ਹੋਰ ਮਾਮਲੇ ਦਰਜ ਹੋਏ ਸਨ, ਉਹ ਹੁਣ ਵੀ ਬਰਕਰਾਰ ਹਨ।

More Leatest Stories