ਫੌਜ ਦੇ ਇਸ ਜਵਾਨ ਨੇ ਮੌਤ ਦੇ ਮੂੰਹ 'ਚ ਕੱਢ ਲਿਆਂਦੀ ਬੱਚੀ, ਹਰ ਕੋਈ ਕਰ ਰਿਹੈ ਤਾਰੀਫ

Gurjeet Singh

16

May

2018

ਮੁੰਬਈ— ਮੁੰਬਈ ਦੇ ਮਹਾਲਕਸ਼ਮੀ ਰੇਲਵੇ ਸਟੇਸ਼ਨ 'ਤੇ ਹਾਲ ਹੀ 'ਚ 5 ਸਾਲ ਦੀ ਬੱਚੀ ਆਪਣੀ ਮਾਂ ਦੇ ਨਾਲ ਚੱਲਦੀ ਟਰੇਨ 'ਚ ਚੜਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਟਰੇਨ ਦੀ ਰਫਤਾਰ ਕਾਰਨ ਬੱਚੀ ਦੇ ਪੈਰ ਲੜਖੜਾ ਗਏ। ਜਿਸ ਦੌਰਾਨ ਉਸ ਦਾ ਹੱਥ ਉਸ ਦੀ ਮਾਂ ਦੇ ਹੱਥ ਨਾਲੋਂ ਛੁੱਟ ਗਿਆ। ਇਸ ਉਪਰੰਤ ਉਹ ਪਲੇਟ ਫਾਰਮ ਤੇ ਟਰੇਨ ਵਿਚਾਲੇ ਫਸਣ ਹੀ ਲੱਗੀ ਸੀ ਕਿ ਅਚਾਨਕ ਇਸ ਘਟਨਾ ਦੇਖ ਚੀਤੇ ਜਿਹੀ ਫੁਰਤੀਲੀ ਦਿਖਾਉਂਦੇ ਹੋਏ 2 ਸੈਕਿੰਡ 'ਚ ਫੌਜ ਦੇ ਇਕ ਜਵਾਨ ਸਚਿਨ ਪੋਲ ਨੇ ਬਹਾਦਰੀ ਨਾਲ ਬੱਚੀ ਨੂੰ ਮੌਤ ਦੇ ਮੂੰਹ 'ਚੋਂ ਸੁਰੱਖਿਅਤ ਕੱਢ ਲਿਆ। ਸਚਿਨ ਮਹਾਰਾਸ਼ਟਰ ਸੁਰੱਖਿਆ ਬਲ ਦਾ ਜਵਾਨ ਹੈ, ਜਿਸ ਨੇ ਤੁਰੰਤ ਫੁਰਤੀਲੀ ਦਿਖਾਉਂਦੇ ਹੋਏ ਮਾਸੂਮ ਬੱਚੀ ਨੂੰ ਟਰੇਨ ਹੇਠਾਂ ਆਉਣ ਤੋਂ ਬਚਾ ਲਿਆ। ਮਹਾਰਾਸ਼ਟਰ ਸੁਰੱਖਿਆ ਬਲ ਦੇ ਜਵਾਨ ਸਚਿਨ ਪੋਲ ਦੀ ਜਿੰਨੀ ਤਾਰੀਫ ਕੀਤੀ ਜਾਵੇ ਉੱਨੀ ਹੀ ਘੱਟ ਹੈ। ਰੇਲ ਮੰਤਰੀ ਪੀਯੂਸ਼ ਗੋਇਲ ਵੀ ਉਸ ਦੀ ਬਹਾਦਰੀ ਨੂੰ ਸਲਾਮ ਕਰਦੇ ਹੋਏ ਨਜ਼ਰ ਆਏ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਟਵੀਟ ਕਰ ਕੇ ਕਿਹਾ ਕਿ ਸਚਿਨ ਪੋਲ ਦੀ ਬਹਾਦਰੀ ਅਤੇ ਸੂਝ-ਬੂਝ ਨੇ ਮੁੰਬਈ ਦੇ ਮਹਾਲਕਸ਼ਮੀ ਰੇਲਵੇ ਸਟੇਸ਼ਨ 'ਤੇ ਚੱਲਦੀ ਟਰੇਨ ਦੀ ਲਪੇਟ 'ਚ ਆਉਣ ਤੋਂ 5 ਸਾਲਾਂ ਬੱਚੀ ਨੂੰ ਬਚਾਇਆ। ਸਾਨੂੰ ਸਾਰਿਆਂ ਨੂੰ ਮਹਾਰਾਸ਼ਟਰ ਸੁਰੱਖਿਆ ਬਲ ਦੇ ਇਸ ਜਵਾਨ ਦੀ ਬਹਾਦਰੀ 'ਤੇ ਮਾਣ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਟੇਸ਼ਨ ਦੀ ਉਹ ਵੀਡੀਓ ਵੀ ਸ਼ੇਅਰ ਕੀਤੀ, ਜਿਸ 'ਚ ਸਚਿਨ ਪੋਲ ਬੱਚੀ ਦੀ ਜਾਨ ਬਚਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਕਲਪਨਾ ਕੀਤੀ ਜਾ ਸਕਦੀ ਹੈ ਕਿ ਜ਼ਰਾ ਜਿੰਨੀ ਵੀ ਦੇਰੀ ਹੁੰਦੀ ਤਾਂ ਬੱਚੀ ਟਰੇਨ ਹੇਠਾਂ ਆ ਸਕਦੀ ਸੀ। ਇਸ ਹਾਦਸੇ ਦੌਰਾਨ ਬੱਚੀ ਅਤੇ ਸਚਿਨ ਦੋਵਾਂ ਨੂੰ ਹਲਕੀਆਂ ਸੱਟਾਂ ਜ਼ਰੂਰ ਲੱਗੀਆਂ ਹਨ ਪਰ ਬੱਚੀ ਦੀ ਜਾਨ ਬਚ ਗਈ। ਇਸ ਘਟਨਾ ਤੋਂ ਇਹ ਸਬਕ ਸਿੱਖਣ ਨੂੰ ਮਿਲਦਾ ਹੈ ਕਿ ਥੋੜੀ ਜਿਹੀ ਵੀ ਜ਼ਲਦਬਾਜ਼ੀ ਕਾਰਨ ਤੁਹਾਡੇ ਨਾਲ ਕੁੱਝ ਵੀ ਹੋ ਸਕਦਾ ਹੈ। ਉਥੇ ਹੀ ਜੇਕਰ ਨਾਲ ਬੱਚੇ ਸਫਰ ਕਰ ਰਹੇ ਹੋਣ ਤਾਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਖਿਆਲ ਰੱਖਣ ਦੀ ਲੋੜ ਹੈ।

More Leatest Stories