ਮਕਾਨ 'ਚ ਅੱਗ ਲੱਗਣ ਤੋਂ ਬਾਅਦ ਸਲੰਡਰ ਫੱਟਣ ਨਾਲ ਮਾਸੂਮ ਸਮੇਤ 2 ਝੁਲਸੇ

Gurjeet Singh

16

May

2018

ਰਾਏਸੇਨ— ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲੇ ਦੇ ਬੇਗਮਗੰਜ 'ਚ ਅੱਜ ਸਵੇਰੇ ਇਕ ਮਕਾਨ 'ਚ ਅੱਗ ਲੱਗਣ ਤੋਂ ਬਾਅਦ ਸਲੰਡਰ ਫੱਟਣ ਦੀ ਘਟਨਾ 'ਚ ਇਕ ਮਾਸੂਮ ਸਮੇਤ ਦੋ ਲੋਕ ਮਾਮੂਲੀ ਰੂਪ 'ਚ ਝੁਲਸ ਗਏ। ਪੁਲਸ ਸੂਤਰਾਂ ਅਨੁਸਾਰ ਬਕਰੀ ਬਾਜ਼ਾਰ ਸਥਿਤ ਗਿਆਨ ਭਾਈ ਦੇ ਮਕਾਨ 'ਚ ਅੱਗ ਲੱਗ ਗਈ, ਜੋ ਨਜ਼ਦੀਕ ਦੇ ਰਾਕੇਸ਼ ਸ਼੍ਰੀਵਾਸ ਦੇ ਮਕਾਨ ਤੱਕ ਪਹੁੰਚ ਗਈ ਪਰ ਮੁਹੱਲੇ ਵਾਲਿਆਂ ਦੀ ਚੌਕਸੀ ਅਤੇ ਸਾਵਧਾਨੀਨਾਲ ਆਲੇ-ਦੁਆਲੇ ਲੱਗਭਗ ਅੱਧਾ ਦਰਜਨ ਮਕਾਨ ਅੱਗ ਦੀ ਲਪੇਟ 'ਚ ਆਉਣ ਤੋਂ ਬੱਚੇ। ਇਸ ਹਾਦਸੇ 'ਚ ਸਲੰਡਰ ਫੱਟਣ ਨਾਲ ਅੱਗ 'ਚ ਝੁਲਸੇ ਇਕ ਮਾਸੂਮ ਸਮੇਤ 2 ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਘਟਨਾ ਤੋਂ ਬਾਅਦ ਬੈਗਮਗੰਜ ਤੋਂ ਬੁਲਾਈ ਗਈਫਾਇਰ ਬ੍ਰਿਗੇਡ ਅਤੇ ਟੈਂਕਰ ਨੇ ਜਦੋਂ ਅੱਗ 'ਤੇ ਕਾਬੂ ਨਹੀਂ ਪਾਇਆ ਤਾਂ ਗੈਰਤਗੰਜ ਅਤੇ ਸਾਗਰ ਜ਼ਿਲੇ ਦੇ ਰਾਹਤਗੜ੍ਹ ਤੋਂਫਾਇਰ ਬ੍ਰਿਗੇਡ ਟੀਮ ਬੁਲਾਈ ਗਈ। ਫਿਲਹਾਲ ਅੱਗ ਲੱਗਣ ਦੀ ਘਟਨਾ ਦੇ ਨੁਕਸਾਨ ਦਾ ਜਾਇਜ਼ਾ ਨਹੀਂ ਲਗਾਇਆ ਗਿਆ ਹੈ।

More Leatest Stories