ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਪਹੁੰਚੇ ਉਤਰੀ ਕੋਰੀਆ

Gurjeet Singh

16

May

2018

ਪਿਓਂਗਯਾਂਗ ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਉਤਰੀ ਕੋਰੀਆ ਦੇ ਦੌਰੇ 'ਤੇ ਹਨ। 1998 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਦਾ ਕੋਈ ਮੰਤਰੀ ਉਤਰੀ ਕੋਰੀਆ ਦੌਰੇ 'ਤੇ ਹੈ। ਖਾਸ ਗੱਲ ਇਹ ਹੈ ਕਿ ਸਿੰਘ ਦੇ ਇਸ ਦੌਰੇ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਹੁਣ ਤੱਕ ਚੁੱਪੀ ਸਾਧੀ ਹੋਈ ਹੈ। ਸੂਤਰਾਂ ਦੀ ਮੰਨੋਂ ਤਾਂ ਸਿੰਘ ਚੀਨ ਤੋਂ ਹੁੰਦੇ ਹੋਏ ਮੰਗਲਵਾਰ ਨੂੰ ਪਿਓਂਗਯਾਂਗ ਪਹੁੰਚੇ ਹਨ ਅਤੇ ਉਥੇ ਉਹ ਆਪਣੇ ਹਮ-ਰੁਤਬਾ ਨਾਲ ਮੁਲਾਕਾਤ ਕਰਨ ਵਾਲੇ ਹਨ। ਇਸ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਪ੍ਰੈਸ ਸਟੇਟਮੈਂਟ ਜਾਰੀ ਹੋ ਸਕਦੀ ਹੈ। ਸਿੰਘ ਦਾ ਇਹ ਦੌਰਾ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਅਗਲੇ ਮਹੀਨੇ ਉਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿੰਗਾਪੁਰ ਵਿਚ ਸ਼ਿਖਰ ਵਾਰਤਾ ਹੋਣ ਵਾਲੀ ਹੈ।

More Leatest Stories