ਸਰਕਾਰੀ ਨੌਕਰੀ ਲਈ ਫੌਜ 'ਚ ਲਗਾਉਣੇ ਪੈਣਗੇ 5 ਸਾਲ

Gurjeet Singh

16

March

2018

ਨਵੀਂ ਦਿੱਲੀ— ਸਰਕਾਰੀ ਨੌਕਰੀ ਪਾਉਣ ਦੀ ਤਾਂਘ ਰੱਖਣ ਵਾਲਿਆਂ ਨੂੰ ਹੁਣ 5 ਸਾਲ ਹਥਿਆਰਬੰਦ ਫੌਜਾਂ 'ਚ ਸੇਵਾ ਲਾਜ਼ਮੀ ਕਰਨ ਦਾ ਸੁਝਾਅ ਸਾਹਮਣੇ ਆਇਆ ਹੈ। ਇਹ ਸੁਝਾਅ ਸੰਸਦ ਦੀ ਸਥਾਈ ਕਮੇਟੀ ਵੱਲੋਂ ਦਿੱਤਾ ਗਿਆ ਹੈ। ਸਥਾਈ ਕਮੇਟੀ ਨੇ ਇਸ ਸੰਬੰਧ 'ਚ ਅਮਲੇ ਅਤੇ ਸਿਖਲਾਈ ਬਾਰੇ ਵਿਭਾਗ ਨੂੰ ਚਿੱਠੀ ਲਿਖੀ ਹੈ, ਜੋ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦੀ ਸੀ। ਇੱਥੇ ਜ਼ਿਕਰਯੋਗ ਹੈ ਕਿ ਵਿਸ਼ਵ ਦੇ ਕਈ ਹਿੱਸਿਆਂ 'ਚ ਅਜੇ ਵੀ ਕੋਈ ਵੀ ਨੌਕਰੀ ਕਰਨੀ ਲਾਜ਼ਮੀ ਹੁੰਦੀ ਹੈ। ਇਨ੍ਹਾਂ ਦੇਸ਼ਾਂ 'ਚ ਨਾਰਵੇ, ਉੱਤਰੀ ਕੋਰੀਆ, ਦੱਖਣੀ ਕੋਰੀਆ, ਇਜ਼ਰਾਈਲ, ਇਰਾਕ, ਗਰੀਸ, ਡੈਨਮਾਰਕ ਵਰਗੇ ਕਈ ਦੇਸ਼ ਸ਼ਾਮਲ ਹਨ। ਇਨ੍ਹਾਂ 'ਚ ਕੁਝ ਵਿਚ ਬਾਲਗ ਹੋਣ ਤੋਂ ਤੁਰੰਤ ਬਾਅਦ ਭਾਵ 18 ਸਾਲ ਦੀ ਉਮਰ 'ਚ ਹੀ ਫੌਜ 'ਚ ਭਰਤੀ ਹੋਣਾ ਲਾਜ਼ਮੀ ਹੁੰਦਾ ਹੈ। ਹਾਲਾਂਕਿ ਇਹ ਮਿਆਦ ਇਕ ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਨਿਸ਼ਚਿਤ ਕੀਤੀ ਗਈ ਹੈ ਪਰ ਭਾਰਤ 'ਚ ਫੌਜ 'ਚ ਭਰਤੀ ਨੂੰ ਕਦੇ ਵੀ ਲਾਜ਼ਮੀ ਨਹੀਂ ਰੱਖਿਆ ਗਿਆ। ਕਮੇਟੀ ਵੱਲੋਂ ਪੇਸ਼ ਕੀਤੀ ਰਿਪੋਰਟ ਅਨੁਸਾਰ ਅਮਲੇ ਅਤੇ ਸਿਖਾਈ ਬਾਰੇ ਵਿਭਾਗ ਨੂੰ ਇਸ ਸੰਬੰਧ 'ਚ ਇਕ ਮਤਾ ਤਿਆਰ ਕਰਨ ਨੂੰ ਕਿਹਾ ਗਿਆ ਹੈ। ਇਹ ਵਿਭਾਗ ਹੀ ਸਾਰੇ ਸਰਕਾਰੀ ਮੁਲਾਜ਼ਮਾਂ ਲਈ ਨੀਤੀਆਂ ਬਣਾਉਂਦਾ ਹੈ। ਅੰਕੜਿਆਂ ਅਨੁਸਾਰ ਭਾਰਤੀ ਹਥਿਆਰਬੰਦ ਫੌਜ ਇਸ ਸਮੇਂ 7 ਹਜ਼ਾਰ ਅਫ਼ਸਰਾਂ ਅਤੇ 20 ਹਜ਼ਾਰ ਜਵਾਨਾਂ ਦੀ ਕਮੀ ਨਾਲ ਜੂਝ ਰਹੀ ਹੈ, ਜਦੋਂ ਕਿ ਹਵਾਈ ਫੌਜ ਅਤੇ ਸਮੁੰਦਰੀ 'ਚ 150 ਅਫ਼ਸਰਾਂ ਅਤੇ 15 ਹਜ਼ਾਰ ਜਵਾਨਾਂ ਦੀ ਘਾਟ ਹੈ। ਕਮੇਟੀ ਵੱਲੋਂ ਦਿੱਤੀ ਗਈ ਸਿਫਾਰਿਸ਼ ਜੇ ਲਾਗੂ ਹੁੰਦੀ ਹੈ ਤਾਂ ਇਸ ਕਮੀ 'ਤੇ ਕਾਫ਼ੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ, ਕਿਉਂਕਿ ਸਿਰਫ ਰੇਲਵੇ 'ਚ ਹੀ ਇਸ ਸਮੇਂ 30 ਲੱਖ ਦੇ ਕਰੀਬ ਮੁਲਾਜ਼ਮ ਹਨ, ਜਦੋਂ ਕਿ ਰਾਜ ਸਰਕਾਰਾਂ ਕੋਲ 2 ਕਰੋੜ ਦੇ ਕਰੀਬ ਮੁਲਾਜ਼ਮ ਹਨ। ਅਧਿਕਾਰੀਆਂ ਦੀ ਕਮੀ ਨਾਲ ਜੂਝ ਰਹੇ ਹਨ ਹਥਿਆਰਬੰਦ ਫੌਜ ਦੇ ਤਿੰਨੋਂ ਅੰਗ ਇਸ ਮਸੇਂ ਭਾਰਤੀ ਹਥਿਆਰਬੰਦ ਫੋਰਸਾਂ ਦੇ ਤਿੰਨੋਂ ਅੰਗ ਅਧਿਕਾਰੀਆਂ ਦੀ ਕਮੀ ਨਾਲ ਜੂਝ ਰਹੇ ਹਨ। ਪੌਜ 'ਚ 7679 ਅਧਿਕਾਰੀਆਂ, ਜਲ ਸੈਨਾ 'ਚ 1434 ਅਤੇ ਹਵਾਈ ਫੌਜ 'ਚ 146 ਅਧਿਕਾਰੀਆਂ ਦੀ ਕਮੀ ਹੈ। ਫੌਜ 'ਚ ਸੂਬੇਦਾਰਾਂ ਅਤੇ ਜਵਾਨਾਂ ਦੀ ਗੱਲ ਕਰੀਏ ਤਾਂ ਥਲ ਸੈਨਾ 'ਚ 20185, ਜਲ ਸੈਨਾ 'ਚ 14730 ਅਤੇ ਹਵਾਈ ਫੌਜ 'ਚ 15357 ਫੌਜੀਆਂ ਦੀ ਕਮੀ ਹੈ।

More Leatest Stories