ਰਿਸ਼ੀਕੇਸ਼ 'ਚ ਆਸ਼ਰਮ ਦੇ ਬੱਚਿਆਂ ਦੀ ਆਪਬੀਤੀ ਸੁਣ ਕੇ ਭਾਵੁਕ ਹੋਏ ਰਜਨੀਕਾਂਤ

Gurjeet Singh

16

March

2018

ਰਿਸ਼ੀਕੇਸ਼— ਆਪਣੀ ਅਧਿਆਤਮਕ ਯਾਤਰਾ ਦੌਰਾਨ ਕਈ ਦਿਨਾਂ ਤੋਂ ਰਿਸ਼ੀਕੇਸ਼ 'ਚ ਠਹਿਰੇ ਸੁਪਰ ਸਟਾਰ ਰਜਨੀਕਾਂਤ ਨੇ ਅਜਿਹਾ ਨਜ਼ਾਰਾ ਦੇਖਿਆ ਕਿ ਉਹ ਖੁਦ ਨੂੰ ਭਾਵੁਕ ਹੋਣ ਤੋਂ ਰੋਕ ਨਹੀਂ ਸਕੇ। ਰਜਨੀਕਾਂਤ ਨੇ ਵੀਰਵਾਰ ਨੂੰ ਸਵਾਮੀ ਦਯਾਨੰਦ ਆਸ਼ਰਮ 'ਚ ਪੱਲ ਰਹੇ ਕੇਦਾਰਘਾਟੀ ਦੇ ਆਫਤ ਪੀੜਤ ਬੱਚਿਆਂ ਦੀ ਆਪਬੀਤੀ ਸੁਣੀ ਤਾਂ ਭਾਵੁਕ ਹੋ ਗਏ। ਉਨ੍ਹਾਂ ਨੇ ਬੱਚਿਆਂ ਨੂੰ ਗਿਫਟ ਦਿੱਤੇ। ਆਸ਼ਰਮ ਨੇ ਜੂਨ 2013 ਦੀ ਆਫਤ 'ਚ ਆਪਣਿਆਂ ਨੂੰ ਖੋਹ ਚੁੱਕੇ 40 ਬੱਚਿਆਂ ਨੂੰ ਗੋਦ ਲਿਆ ਸੀ। ਇਸ ਦੇ ਨਾਲ ਹੀ ਰਜਨੀਕਾਂਤ ਨੇ ਸੰਤਾਂ ਨੂੰ ਭੋਜਨ ਪਰੋਸਿਆ ਅਤੇ ਗਿਫਟ ਦਿੱਤੇ। ਦਯਾਨੰਦ ਆਸ਼ਰਮ ਦੇ ਪ੍ਰਬੰਧਕ ਰਯਾਲ ਨੇ ਦੱਸਿਆ ਕਿ ਰਜਨੀਕਾਂਤ ਸ਼ੁੱਕਰਵਾਰ ਸਵੇਰੇ ਦੁਆਰਹਾਟ ਲਈ ਰਵਾਨਾ ਹੋਣਗੇ। ਆਸ਼ਰਮ ਦੇ ਸੰਸਥਾਪਕ ਬ੍ਰਹਮਾਲੀਨ ਸੰਤ ਸਵਾਮੀ ਦਯਾਨੰਦ ਦੇ ਅਧਿਆਤਮਕ ਗੁਰੂ ਰਹੇ ਹਨ। PunjabKesari ਗੁਰੂ ਸਥਾਨ ਦਯਾਨੰਦ ਆਸ਼ਰਮ 'ਚ ਠਹਿਰੇ ਅਭਿਨੇਤਾ ਰਜਨੀਕਾਂਤ ਨੇ ਗੁਰੂ ਦੀ ਸਮਾਧੀ ਦੇ ਦਰਸ਼ਨ ਕੀਤੇ। ਇੱਥੇ ਉਨ੍ਹਾਂ ਨੇ ਗੁਰੂ ਦਯਾਨੰਦ ਸਰਸਵਤੀ ਦੀ ਮੂਰਤੀ ਦੇ ਸਾਹਮਣੇ ਕਰੀਬ 15 ਮਿੰਟ ਤੱਕ ਧਿਆਨ ਲਗਾਇਆ।

More Leatest Stories