ਆਗੂ ਅਹੁਦੇ ਲੈ ਕੇ ਲੋਕਾਂ ਦੀਆਂ ਮੰਗਾਂ ਨੂੰ ਭੁੱਲ ਜਾਂਦੇ ਨੇ : ਛੋਟੇਪੁਰ

Gurjeet Singh

12

March

2018

ਚੀਮਾ ਮੰਡੀ - ਮੰਡੀ ਵਿਖੇ ਕਈ ਦਿਨਾਂ ਤੋਂ ਧਰਨੇ 'ਤੇ ਬੈਠੇ ਕਿਸਾਨਾਂ ਨਾਲ ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਪੁੱਜ ਕੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਜਾ ਰਿਹਾ ਹੈ । ਇਸੇ ਤਰ੍ਹਾਂ ਹੀ ਅੱਜ ਆਪਣਾ ਪੰਜਾਬ ਪਾਰਟੀ ਦੇ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਇਥੇ ਪੁੱਜ ਕੇ ਕਿਹਾ ਕਿ ਆਗੂ ਆਪਣੇ ਅਹੁਦੇ ਲੈ ਕੇ ਲੋਕਾਂ ਦੀਆਂ ਮੰਗਾਂ ਨੂੰ ਭੁੱਲ ਜਾਂਦੇ ਹਨ । ਭਾਵੇਂ ਉਹ ਰਾਜਨੀਤਕ ਪਾਰਟੀਆਂ ਦੇ ਹੋਣ ਜਾਂ ਜਥੇਬੰਦੀਆਂ ਦੇ। ਇਸੇ ਤਰ੍ਹਾਂ ਹੀ ਹੁੰਦਾ ਆ ਰਿਹਾ ਹੈ । ਕਾਂਗਰਸ ਨੇ ਲੋਕਾਂ ਨੂੰ ਜੋ ਸੁਪਨਾ ਦਿਖਾਇਆ ਸੀ, ਉਹ ਸੁਪਨਾ ਹੀ ਰਹਿ ਗਿਆ । ਇਸ ਮੌਕੇ ਜਗਜੀਤ ਸਿੰਘ ਡੱਲੇਵਾਲਾ, ਕੋਰ ਕਮੇਟੀ ਮੈਂਬਰ ਸਤਬੀਰ ਸਿੰਘ ਰਾਜਸਥਾਨ, ਗੁਰਨਾਮ ਸਿੰਘ ਚਡੂਨੀ (ਹਰਿਆਣਾ), ਰਜੇਸ਼ ਕੌਥ (ਹਰਿਆਣਾ) ਤੋਂ ਇਲਾਵਾ ਪੰਜਾਬ ਕਮੇਟੀ ਦੇ ਬੀ. ਕੇ. ਯੂ. ਸਿੱਧੂਪੁਰ ਦੇ ਮੁੱਖ ਅਹੁਦੇਦਾਰ ਨੇ ਦੱਸਿਆ ਕਿ ਚੀਮਾ ਮੰਡੀ ਵਿਖੇ ਚੱਲ ਰਹੇ ਘੋਲ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਕੋਰ ਕਮੇਟੀ ਦੀ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਧਰਨੇ 19 ਮਾਰਚ ਤੱਕ ਜਾਰੀ ਰਹਿਣਗੇ ਅਤੇ ਅਗਲੀ ਸਾਰੇ ਸੂਬਿਆਂ ਦੀ ਮੀਟਿੰਗ ਕੁਰੂਕਸ਼ੇਤਰ ਵਿਖੇ 18 ਅਤੇ 19 ਮਾਰਚ ਨੂੰ ਰਾਸ਼ਟਰੀ ਕਿਸਾਨ ਮਹਾਸੰਘ ਦੇ ਸੱਦੇ 'ਤੇ ਕੀਤੀ ਜਾਵੇਗੀ । ਇਸ ਮੌਕੇ ਮੀਟਿੰਗ ਵਿਚ ਸ਼ਾਮਲ ਆਗੂ ਸੂਬਾ ਬੋਗ ਸਿੰਘ ਮਾਨਸਾ , ਸੀਨੀਅਰ ਮੀਤ ਪ੍ਰਧਾਨ ਕਾਕਾ ਕੋਟੜਾ, ਪ੍ਰੈੱਸ ਸਕੱਤਰ ਰੇਸ਼ਮ ਸਿੰਘ ਯਾਤਰੀ, ਮੀਤ ਪ੍ਰਧਾਨ ਮੇਹਰ ਥਹੇੜੀ, ਮਾਨ ਸਿੰਘ ਰਾਜਪੁਰਾ ਖਜ਼ਾਨਚੀ, ਗੁਰਦਿੱਤ ਸਿੰਘ ਤੇ ਆਪਣਾ ਪੰਜਾਬ ਪਾਰਟੀ ਦੇ ਆਗੂ ਤਰਲੋਕ ਸਿੰਘ,ਹਰਵਿੰਦਰ ਸਿੰਘ ਮਾਨ, ਹਰਪਾਲ ਸਿੰਘ ਕਲੀਪੁਰ, ਬੀਬੀ ਪਰਮਿੰਦਰ ਕੌਰ, ਚਰਨਜੀਤ ਸਿੰਘ ਜੌੜਾ ਹਾਜ਼ਰ ਸਨ।

More Leatest Stories