ਵਿਨੋਦ ਕਾਂਬਲੀ ਬਣੇ ਇਸ ਟੀਮ ਦੇ ਮੇਂਟਰ

Gurjeet Singh

12

March

2018

ਮੁੰਬਈ, (ਬਿਊਰੋ)— ਭਾਰਤ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਇੱਕ ਵਾਰ ਫਿਰ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ ਕਰਨ ਜਾ ਰਹੇ ਹਨ । ਕਾਂਬਲੀ ਨੂੰ ਅੱਜ ਮੁੰਬਈ ਵਿੱਚ ਸ਼ੁਰੂ ਹੋ ਰਹੀ ਮੁੰਬਈ ਟੀ-20 ਲੀਗ ਦੀ ਫਰੈਂਚਾਈਜ਼ੀ ਸ਼ਿਵਾਜੀ ਪਾਰਕ ਲਾਇੰਸ ਦੇ ਮੇਂਟਰ ਦੇ ਰੂਪ ਵਿੱਚ ਵੇਖਿਆ ਜਾਵੇਗਾ । ਕਾਂਬਲੀ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ''ਮੈਂ ਸ਼ਿਵਾਜੀ ਪਾਰਕ ਲਾਇੰਸ ਦੇ ਨਾਲ ਆਪਣਾ ਅਨੁਭਵ ਸਾਂਝਾ ਕਰਨ ਅਤੇ ਉਸਦਾ ਮਾਰਗਦਰਸ਼ਨ ਕਰਨ ਲਈ ਉਤਸ਼ਾਹਿਤ ਹਾਂ । ਇਸ ਟੀਮ ਵਿੱਚ ਤਜਰਬੇਕਾਰ ਖਿਡਾਰੀ ਹਨ । ਮੁੰਬਈ ਨੇ ਹਮੇਸ਼ਾ ਆਪਣੀ ਸਮਰੱਥਾ ਸਾਬਤ ਕੀਤੀ ਹੈ ਅਤੇ ਰਾਸ਼ਟਰੀ ਪੱਧਰ ਉੱਤੇ ਯੁਵਾ ਪ੍ਰਤਿਭਾਵਾਂ ਨੂੰ ਉਤਸ਼ਾਹਤ ਕੀਤਾ ਹੈ । ਇਸ ਟੀਮ ਦੇ ਨਾਲ ਵੀ ਅਸੀਂ ਇਹੀ ਟੀਚਾ ਹਾਸਲ ਕਰਾਂਗੇ ।'' ਕਾਂਬਲੀ ਨੇ ਆਪਣੀ ਟੀਮ ਦੇ ਖਿਡਾਰੀਆਂ ਤੋਂ ਇਸ ਟੂਰਨਾਮੈਂਟ ਵਿੱਚ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਲਈ ਕਿਹਾ ਹੈ, ਕਿਉਂਕਿ ਇਸ ਨਾਲ ਖਿਲਾੜੀਆਂ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਦਾ ਮੌਕਾ ਵੀ ਮਿਲ ਸਕਦਾ ਹੈ । ਮੁੰਬਈ ਟੀ-20 ਲੀਗ ਵਿੱਚ ਸ਼ਿਵਾਜੀ ਪਾਰਕ ਲਾਇੰਸ ਟੀਮ ਦੀ ਕਮਾਨ ਮੁਂਬਈ ਦੇ ਮੱਧ ਕ੍ਰਮ ਦੇ ਬੱਲੇਬਾਜ਼ ਸਿੱਧੇਸ਼ ਲਾਡ ਦੇ ਹੱਥਾਂ ਵਿੱਚ ਹੈ । ਇਸ ਟੀਮ ਦੇ ਕੋਚ ਵਿਨੋਦ ਰਾਘਵਨ ਹਨ । ਇਸ ਲੀਗ ਦੇ ਮੈਚ ਵਾਨਖੇੜੇ ਸਟੇਡੀਅਮ ਵਿੱਚ 11 ਤੋਂ 21 ਮਾਰਚ ਤੱਕ ਖੇਡੇ ਜਾਣਗੇ । ਲੀਗ ਵਿੱਚ ਕੁਲ ਛੇ ਟੀਮਾਂ ਹਿੱਸਾ ਲੈ ਰਹੀਆਂ ਹਨ

More Leatest Stories