ਘਰੋਂ ਝੂਠ ਬੋਲ ਕੇ ਘੁੰਮਣ ਗਏ ਵਿਦਿਆਰਥੀਆਂ ਦੀ ਹੋਈ ਮੌਤ

Gurjeet Singh

12

March

2018

ਗੁਰੂਗਰਾਮ — ਘਰੋਂ ਝੂਠ ਬੋਲ ਕੇ ਤਲਾਬ ਵਿਚ ਨਹਾਉਣ ਗਏ 2 ਵਿਦਿਆਰਥੀਆਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਥੇ ਉਹ ਆਪਣੇ ਦੋਸਤਾਂ ਨਾਲ ਆਏ ਸਨ। ਜਿਸ ਸਮੇਂ ਇਹ ਘਟਨਾ ਵਾਪਰੀ ਤਾਂ ਨਾਲ ਆਏ ਬਾਕੀ ਦੇ ਦੋਸਤ ਘਬਰਾ ਗਏ ਅਤੇ ਭੱਜ ਕੇ ਪਿੰਡ ਵਾਲਿਆਂ ਨੂੰ ਬੁਲਾ ਲਿਆਏ। ਪਿੰਡ ਵਾਲਿਆਂ ਦੀ ਸੂਚਨਾ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਬੱਚਿਆਂ ਦੀਆਂ ਲਾਸ਼ਾਂ ਨੂੰ ਤਲਾਬ ਵਿਚੋਂ ਕਢਵਾਇਆ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਦੋਵੇਂ ਬੱਚੇ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਕਾਫੀ ਸਮੇਂ ਤੋਂ ਆਪਣੇ ਮਾਂ-ਬਾਪ ਨਾਲ ਕਾਦੀਪੁਰ ਵਿਚ ਰਹਿ ਰਹੇ ਸਨ। ਦੋਵੇਂ ਵਿਦਿਆਰਥੀ 9ਵੀਂ ਜਮਾਤ ਵਿਚ ਪੜ੍ਹਦੇ ਸਨ। ਤਲਾਬ ਵਿਚ ਨਹਾਉਂਦੇ ਸਮੇਂ ਉਨ੍ਹਾਂ ਲੜਕਿਆਂ ਦਾ ਪੈਰ ਫਿਸਲ ਗਿਆ ਅਤੇ ਡੁੱਬ ਗਏ। ਮਰਨ ਵਾਲੇ ਲੜਕਿਆਂ ਦੇ ਨਾਮ ਆਦਰਸ਼ ਅਤੇ ਆਕਾਸ਼ ਹਨ। ਮਰਨ ਵਾਲਿਆਂ ਨੇ ਹਾਦਸੇ ਤੋਂ ਪਹਿਲਾਂ ਵੀਡੀਓ ਬਣਾਉਣ ਦੇ ਨਾਲ-ਨਾਲ ਸੈਲਫੀ ਵੀ ਲਈ ਸੀ।

More Leatest Stories