ਦਿੱਲੀ: ਸੀਲਿੰਗ ਦੇ ਵਿਰੋਧ 'ਚ 13 ਮਾਰਚ ਨੂੰ ਦਿੱਲੀ ਵਪਾਰ ਬੰਦ

Gurjeet Singh

12

March

2018

ਨਵੀਂ ਦਿੱਲੀ— ਦਿੱਲੀ 'ਚ ਚੱਲ ਰਹੀ ਸੀਲਿੰਗ ਦੀ ਕਾਰਵਾਈ ਤੋਂ ਪਰੇਸ਼ਾਨ ਵਪਾਰੀਆਂ ਨੇ 13 ਮਾਰਚ ਨੂੰ ਦਿੱਲੀ ਵਪਾਰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦਿਨ 100 ਤੋਂ ਵਧ ਵੱਡੇ ਬਜ਼ਾਰਾਂ 'ਚ ਸੀਲਿੰਗ ਦੀ ਸ਼ਵ ਯਾਤਰਾ ਕੱਢੀ ਜਾਵੇਗੀ। ਇਹ ਫੈਸਲਾ 450 ਟਰੇਡ ਐਸੋਸੀਏਸ਼ਨ ਨੇ ਮਿਲ ਕੇ ਲਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ 13 ਮਾਰਚ ਨੂੰ ਦਿੱਲੀ 'ਚ ਕੋਈ ਵਪਾਰੀ ਦੁਕਾਨ ਨਹੀਂ ਖੋਲ੍ਹੇਗਾ। ਸਾਰੇ ਬਾਜ਼ਾਰ ਬੰਦ ਰਹਿਣਗੇ। ਸੀ.ਟੀ.ਆਈ. ਦਾ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨਿਆਂ 'ਚ ਲਗਭਗ 3800 ਦੁਕਾਨਾਂ ਅਤੇ ਸੰਪਤੀਆਂ ਨੂੰ ਸੀਲ ਕੀਤਾ ਜਾ ਚੁਕਿਆ ਹੈ। ਇਹ ਵਪਾਰੀਆਂ ਦਾ ਰੋਜ਼ਗਾਰ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ। ਅਜਿਹੇ 'ਚ ਪੂਰੀ ਦਿੱਲੀ ਦੇ ਕਾਰੋਬਾਰੀ ਮਿਲ ਕੇ ਐੱਮ.ਸੀ.ਡੀ. ਦੀ ਕਾਰਵਾਈ ਦਾ ਵਿਰੋਧ ਕਰ ਰਹੇ ਹਨ। ਦੱਸਿਆ ਗਿਆ ਹੈ ਕਿ 14 ਮਾਰਚ ਨੂੰ ਵੀ ਅਮਰ ਕਾਲੋਨੀ ਲਾਜਪਤ ਨਗਰ 'ਚ ਸਾਰੇ ਵਪਾਰੀ ਇਕੱਠਾ ਹੋ ਕੇ ਸੀਲਿੰਗ ਦੀ ਸ਼ਵ ਯਾਤਰਾ ਕੱਢਣਗੇ।

More Leatest Stories