ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਨ ਨੇ ਮਿਲ ਕੇ ਸੋਲਰ ਪਲਾਂਟ ਦਾ ਕੀਤਾ ਉਦਘਾਟਨ

Gurjeet Singh

12

March

2018

ਵਾਰਾਣਸੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਏਮਾਨੁਏਲ ਮੈਕ੍ਰੋਨ ਸੋਮਵਾਰ ਸਵੇਰੇ ਵਾਰਾਣਸੀ ਦੌਰੇ 'ਤੇ ਪੁੱਜੇ। ਦੋਹਾਂ ਨੇਤਾਵਾਂ ਨੇ ਵਾਰਾਣਸੀ ਦੇ ਮੀਰਜਾਪੁਰ ਜ਼ਿਲੇ 'ਚ ਬਣੇ ਯੂ.ਪੀ ਦੇ ਸਭ ਤੋਂ ਵੱਡੇ ਸੋਲਰ ਪਲਾਂਟ ਦਾ ਉਦਘਾਟਨ ਕੀਤਾ। ਫਰਾਂਸ ਦੇ ਸਹਿਯੋਗ ਨਾਲ ਬਣਿਆ ਇਹ 75 ਮੇਗਾਵਾਟ ਦਾ ਸੋਲਰ ਪਲਾਂਟ ਦੋਹਾਂ ਦੇਸ਼ਾਂ ਵਿਚਕਾਰ ਡੂੰਘੀ ਦੋਸਤੀ ਦਾ ਵਧੀਆ ਉਦਾਹਰਨ ਹੈ। ਇਸ ਪਲਾਂਟ ਨੂੰ ਬਣਨ 'ਚ ਕਰੀਬ 650 ਕਰੋੜ ਰੁਪਏ ਖਰਚ ਹੋਏ ਹਨ। ਵਾਰਾਣਸੀ ਦੌਰੇ ਦੌਰਾਨ ਮੈਕ੍ਰੋਨ ਇਤਿਹਾਸਕ ਨਦੇਸਰ ਪੈਲੇਸ ਵੀ ਜਾਣਗੇ ਅਤੇ ਸੋਨੇ ਦੀ ਥਾਲੀ 'ਚ ਲੰਚ ਕਰਨਗੇ। PunjabKesari ਇਸ ਦੇ ਬਾਅਦ ਫਰਾਂਸੀਸੀ ਰਾਸ਼ਟਰਪਤੀ ਮੈਕ੍ਰੋਨ ਅਤੇ ਉਨ੍ਹਾਂ ਦੀ ਪਤਨੀ ਨਾਲ ਪੀ.ਐਮ ਮੋਦੀ ਆਪਣੇ ਸੰਸਦੀ ਖੇਤਰ ਵਾਰਾਣਸੀ ਜਾਣਗੇ। ਜਿੱਥੇ ਦੋਹੇਂ ਨੇਤਾ ਬਜੜੇ 'ਤੇ ਬੈਠ ਕੇ ਗੰਗਾ ਦੇ ਕਿਨਾਰੇ ਬਣੇ ਵਿਸ਼ਵ ਪ੍ਰਸਿੱਧ ਘਾਟਾਂ ਦੇ ਦਰਸ਼ਨ ਕਰਨਗੇ। ਇਸ ਯਾਤਰਾ ਦੌਰਾਨ ਪੀ.ਐਮ ਮੋਦੀ ਵਾਰਾਣਸੀ ਨੂੰ ਕਰੋੜਾਂ ਰੁਪਏ ਦੀਆਂ ਪਰਿਯੋਜਨਾਵਾਂ ਦੀ ਸੌਗਾਤ ਦੇਣਗੇ।

More Leatest Stories