ਨੇਫਿਯੂ ਰਿਓ ਬਣੇ ਨਾਗਾਲੈਂਡ ਦੇ CM , ਸ਼ਾਹ ਅਤੇ ਰੱਖਿਆ ਮੰਤਰੀ ਦੀ ਮੌਜੂਦਗੀ ਵਿਚ ਚੁੱਕੀ ਸਹੁੰ

Gurjeet Singh

8

March

2018

ਕੋਹਿਮਾ : ਨਾਗਾਲੈਂਡ 'ਚ ਨਵੀਂ ਚੁਣੀ ਗਈ ਸਰਕਾਰ ਦੇ ਨਵੇਂ ਮੁੱਖ ਮੰਤਰੀ ਨੇਫਿਊ ਰਿਓ ਅਤੇ ਹੋਰ ਮੰਤਰੀਆਂ ਨੇ ਅੱਜ ਕੋਹਿਮਾ ਸਥਾਨਕ ਗਰਾਊਂਡ ਵਿਚ ਸਹੁੰ ਚੁੱਕੀ। ਰਾਜਪਾਲ ਪੀ.ਬੀ. ਆਚਾਰਿਆ ਨੇ ਰਿਓ ਨੂੰ ਸਹੁੰ ਚੁਕਾਈ। ਇਹ ਪਹਿਲੀ ਵਾਰ ਹੈ ਕਿ ਨਾਗਾਲੈਂਡ ਵਿਚ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਹਿਯੋਗੀ ਇਸ ਤਰ੍ਹਾਂ ਨਾਲ ਰਾਜ ਭਵਨ ਤੋਂ ਬਾਹਰ ਜਨਤਕ ਤੌਰ 'ਤੇ ਸਹੁੰ ਚੁੱਕੀ। ਸਥਾਨਕ ਗਰਾਊਂਡ ਨੂੰ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ 1 ਦਸੰਬਰ 1963 ਨੂੰ ਇਥੋਂ ਹੀ ਉਸ ਸਮੇਂ ਦੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਨੇ ਨਾਗਾਲੈਂਡ ਸੂਬੇ ਦੇ ਗਠਨ ਦੀ ਘੋਸ਼ਣਾ ਕੀਤੀ ਸੀ। ਸੂਤਰਾਂ ਅਨੁਸਾਰ ਇਸ ਪ੍ਰੋਗਰਾਮ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਰਾਜਪਾਲ ਪੀ.ਬੀ.ਅਚਾਰਿਆ, ਰਿਓ ਅਤੇ 11 ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚਕਾਉਣਗੇ। ਜ਼ਿਕਰਯੋਗ ਹੈ ਕਿ ਟੀ.ਜਿਯਾਲਾਂਗ ਦੇ ਅਸਤੀਫਾ ਦੇਣ ਦੇ ਬਾਅਦ ਰਾਜਪਾਲ ਨੇ ਨੇਫਿਓ ਰਿਓ ਨੂੰ ਮੁੱਖ ਮੰਤਰੀ ਨਿਯੁਕਤ ਕਰਦੇ ਹੋਏ 16 ਮਾਰਚ ਤੱਕ ਵਿਧਾਨ ਸਭਾ 'ਚ ਬਹੁਮਤ ਸਾਬਤ ਕਰਨ ਲਈ ਕਿਹਾ ਗਿਆ ਹੈ। ਤਿੰਨ ਮਾਰਚ ਨੂੰ ਘੋਸ਼ਿਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਕਿਸੇ ਵੀ ਦਲ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਸੀ। ਰਾਜਪਾਲ ਪੀ.ਬੀ. ਅਚਾਰਿਆ ਨੇ ਸੰਵਿਧਾਨ ਦੀ ਧਾਰਾ 164 ਦੀ ਧਾਰਾ(1) ਦੇ ਤਹਿਤ ਰਿਓ ਨੂੰ ਮੁੱਖ ਮੰਤਰੀ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ। ਰਾਜਭਵਨ ਤੋਂ ਜਾਰੀ ਰੀਲੀਜ਼ ਵਿਚ ਰਾਜਪਾਲ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਰਿਓ ਦੇ ਪੱਖ 'ਚ ਐਨਡੀਪੀਪੀ ਦੇ ਵਿਧਾਇਕ ਤੋਂ ਇਲਾਵਾ ਭਾਜਪਾ ਅਤੇ ਜਨਤਾ ਦਲ(ਯੂ) ਦੇ ਇਲਾਵਾ ਆਜ਼ਾਦ ਵਿਧਾਇਕ ਦੇ ਸਮਰਥਨ ਦਾ ਪੱਤਰ ਮਿਲਿਆ ਹੈ।

More Leatest Stories